ਕੀ ਬੱਬੂ ਮਾਨ ਕਰ ਸਕਦੇ ਨੇ ਸਿਆਸਤ ‘ਚ ਐਂਟਰੀ? ਰਾਘਵ ਚੱਢਾ ਨਾਲ ਕੀਤੀ ਮੁਲਾਕਾਤ!

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ 'ਚ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਕਾਫੀ ਤੇਜ਼ ਹੋ ਗਈਆਂ ਹਨ। ਹਰ ਸਿਆਸੀ ਪਾਰਟੀ ਸੱਤਾ 'ਚ ਆਉਣ ਲਈ ਲੋਕ ਲੁਭਾਊ ਵਾਅਦੇ ਤੇ ਦਾਅਵੇ ਕਰ ਰਹੀਆਂ ਨੇ ਤੇ ਦੂਜੇ ਪਾਸੇ ਆਪੋ-ਆਪਣਾ ਪੱਲਾ ਭਾਰੀ ਕਰਨ ਲਈ ਹੁਣ ਕਲਾਕਾਰਾਂ ਨੂੰ ਵੀ ਆਪਣੀ ਪਾਰਟੀਆਂ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨਾਲ ਮੁਲਾਕਾਤ ਕੀਤੀ ਗਈ ਹੈ। ਇਹ ਮੁਲਾਕਾਤ ਸਿਆਸੀ ਸੀ ਜਾਂ ਆਮ ਇਹ ਤਾਂ ਵਿਚਾਰਨ ਦੀ ਗੱਲ ਹੈ ਪਰ ਸਿਆਸੀ ਗਲਿਆਰਿਆਂ 'ਚ ਇਸ ਦੀ ਕਾਫੀ ਚਰਚਾ ਹੋ ਰਹੀ ਹੈ, ਕਿਉਂਕਿ ਪਿਛਲੇ ਦਿਨੀਂ ਬੱਬੂ ਮਾਨ ਵੱਲੋਂ ਇਕ ਜੂਝਦਾ ਪੰਜਾਬ ਮੰਚ ਬਣਾਇਆ ਗਿਆ ਹੈ। ਚਰਚਾ ਇਹੀ ਹੈ ਕਿ ਬੱਬੂ ਮਾਨ ਸਿਆਸਤ 'ਚ ਐਂਟਰੀ ਮਾਰ ਸਕਦੇ ਹਨ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਬੱਬੂ ਮਾਨ ਵੱਲੋਂ ਕਿਸੇ ਵੀ ਸਿਆਸੀ ਲੀਡਰ ਨਾਲ ਮੁਲਾਕਾਤ ਨਹੀਂ ਕੀਤੀ ਗਈ।

ਇਸ ਮੁਲਾਕਾਤ ਸਬੰਧੀ ਰਾਘਵ ਚੱਢਾ ਨੇ ਆਪਣੇ ਟਵੀਟ ਹੈਂਡਰ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਜਿਸ 'ਚ ਉਨ੍ਹਾਂ ਲਿਖਿਆ ਹੈ ਕਿ ' ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਸਤਾਦ ਨਾਲ ਮੁਲਾਕਾਤ ਕੀਤੀ @ਬੱਬੂ ਮਾਨ. ਪੰਜਾਬ ਰਾਜ ਬਾਰੇ ਡੂੰਘਾਈ ਨਾਲ ਚਰਚਾ ਕੀਤੀ।'

https://twitter.com/raghav_chadha/status/1473892795559546880

More News

NRI Post
..
NRI Post
..
NRI Post
..