ਕੈਨੇਡਾ : ਸਡਬਰੀ ਵਿਚ ਇਕ ਖਾਨ ਵਿਚ ਫਸੇ 39 ਮਜ਼ਦੂਰਾਂ,ਅਜੇ ਵੀ ਫਸੀਆਂ 4 ਜ਼ਿੰਦਗੀਆਂ

by vikramsehajpal

ਸਡਬਰੀ (ਦੇਵ ਇੰਦਰਜੀਤ) : ਕੈਨੇਡਾ ਦੇ ਸਡਬਰੀ ਵਿਚ ਇਕ ਖਾਨ ਵਿਚ ਫਸੇ 39 ਮਜ਼ਦੂਰਾਂ ਵਿਚੋਂ 35 ਨੂੰ ਬਚਾਅ ਲਿਆ ਗਿਆ ਹੈ ਅਤੇ ਬਾਕੀ 4 ਲਈ ਬਚਾਅ ਕਾਰਜ ਅਜੇ ਵੀ ਜਾਰੀ ਹਨ। ਜਨਤਕ ਪ੍ਰਸਾਰਕ ਸੀਬੀਸੀ ਨੇ ਮੰਗਲਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਸੀਬੀਸੀ ਨੇ ਕਿਹਾ ਕਿ ਅਜੇ ਵੀ ਫਸੇ 4 ਕਰਮਚਾਰੀਆਂ ਦੀ ਸਥਿਤੀ ਬਾਰੇ ਕੋਈ ਅਪਡੇਟ ਨਹੀਂ ਮਿਲੀ ਹੈ।

ਸੀਬੀਸੀ ਨੇ ਮਾਈਨਿੰਗ ਕੰਪਨੀ ਵੈਲ ਦੀ ਬੁਲਾਰਾ ਡੈਨਿਕਾ ਪਗਨੁਟੀ ਦੇ ਹਵਾਲੇ ਤੋਂ ਕਿਹਾ ਕਿ ਬਚਾਏ ਗਏ ਮਜ਼ਦੂਰਾਂ ਦੀ ਸਿਹਤ ਠੀਕ ਹੈ। ਦੱਸ ਦੇਈਏ ਕਿ ਐਤਵਾਰ ਨੂੰ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਖਾਨ ਦੇ ਅੰਦਰ ਭੇਜੀ ਜਾ ਰਹੀ ਇੱਕ 'ਸਕੂਪ ਬਾਲਟੀ' ਵੱਖਰੀ ਹੋ ਗਈ ਅਤੇ ਉਸ ਕਾਰਨ ਖਾਨ ਦੇ ਪ੍ਰਵੇਸ਼ ਦੁਆਰ ਨੂੰ ਬੰਦ ਕਰ ਦਿੱਤਾ ਗਿਆ। ਜਿਸ ਨਾਲ ਮਜ਼ਦੂਰਾਂ ਅੰਦਰ ਫਸ ਗਏ।

ਮੰਗਲਵਾਰ ਨੂੰ ਵੈਲ ਨੇ ਇਕ ਬਿਆਨ ਵਿਚ ਕਿਹਾ,“ਸਾਨੂੰ ਉਮੀਦ ਹੈ ਕਿ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।” ਖਾਨ ਵਿਚ ਫਸੇ 39 ਵਿਚੋਂ 30 ਕਰਮੀਆਂ ਦੀ ਨੁਮਾਇੰਦਗੀ ਕਰਨ ਵਾਲੇ ਯੂਨੀਅਨ 'ਯੂਨਾਈਟਿਡ ਸਟੀਲਵਰਕਰਜ਼' ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਸਾਰੇ ਸੁਰੱਖਿਅਤ ਬਾਹਰ ਨਿਕਲ ਆਉਣਗੇ। ਕੰਪਨੀ ਨੇ ਕਿਹਾ ਕਿ ਮਜ਼ਦੂਰਾਂ ਨੂੰ ਖਾਧ ਪਦਾਰਥ, ਪੀਣ ਵਾਲਾ ਪਾਣੀ ਅਤੇ ਦਵਾਈਆਂ ਪਹੁੰਚਾ ਦਿੱਤੀਆਂ ਗਈਆਂ ਹਨ।

More News

NRI Post
..
NRI Post
..
NRI Post
..