ਟੋਰਾਂਟੋ (ਵਿਕਰਮ ਸਹਿਜਪਾਲ) : ਕੈਨੇਡਾ ਦੇ ਅਟਲਾਂਟਿਕ ਤੱਟ 'ਤੇ ਸਥਿਤ ਇਕ ਘਰ ਵਿਚ ਅੱਗ ਲੱਗ ਗਈ। ਇਸ ਘਟਨਾ ਵਿਚ ਇਕ ਹੀ ਪਰਿਵਾਰ ਦੇ 7 ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਸਮਾਚਾਰ ਏਜੰਸੀ ਮੁਤਾਬਕ ਇਹ ਪੀੜਤ ਸੀਰੀਆਈ ਸ਼ਰਨਾਰਥੀ ਸਨ। ਅੱਗ ਲੱਗਣ ਦੀ ਘਟਨਾ ਦੀ ਜਾਂਚ ਕਰ ਰਹੀ ਹਲੀਫੈਕਸ ਪੁਲਸ ਨੇ ਕਿਹਾ,''ਇਸ ਘਟਨਾ ਵਿਚ 7 ਬੱਚਿਆਂ ਦੀ ਮੌਤ ਹੋਈ ਹੈ।''
ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਬੱਚਿਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਜਾਣਕਾਰੀ ਮੁਤਾਬਕ ਮਰਨ ਵਾਲੇ ਬੱਚਿਆਂ ਵਿਚ ਅਬਦੁੱਲਾ ਸਿਰਫ ਸਿਰਫ 3 ਮਹੀਨੇ ਦਾ ਸੀ ਜਦਕਿ ਰਾਣਾ 2 ਸਾਲ, ਹਾਲਾ 3 ਸਾਲ, ਓਲਾ 8 ਸਾਲ, ਮਹਿਮੂਦ 9 ਸਾਲ, ਰੋਲਾ 12 ਸਾਲ ਅਤੇ ਅਹਿਮਦ 14 ਸਾਲ ਦਾ ਸੀ। ਹਾਦਸੇ ਵਿਚ 2 ਲੋਕ ਜ਼ਖਮੀ ਦੱਸੇ ਜਾ ਰਹੇ ਹਨ।Words fail when children are taken from us too soon, especially in circumstances like this. My heart goes out to the survivors of the horrible fire in Halifax this morning, and the loved ones who are mourning this tremendous loss.
— Justin Trudeau (@JustinTrudeau) February 19, 2019




