ਓਸਾਕਾ , 29 ਜੂਨ ( NRI MEDIA )
ਕੈਨੇਡੀਅਨ ਪ੍ਰਧਾਨ ਮੰਤਰੀ ਦਫਤਰ ਵੱਲੋਂ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਜੀ 20 ਸੰਮੇਲਨ ਦੇ ਵਿਚ ਆਪਣੀ ਪ੍ਰਧਾਨ ਮੰਤਰੀ ਟਰੂਡੋ ਨੇ ਮੁਖ ਬੈਠਕਾਂ ਦੇ ਨਾਲ ਨਾਲ ਚੀਨੀ ਰਾਸ਼ਟਰਪਤੀ ਸ਼ੀਂ ਜਿਨਪਿੰਗ ਨਾਲ ਦੋਨਾਂ ਦੇਸ਼ ਦੇ ਵਿਚਕਾਰ ਵੱਧ ਰਹੇ ਵਪਾਰਕ ਤਣਾਅ ਬਾਰੇ ਸੁਚਾਰੂ ਅਤੇ ਸਕਰਾਤਮਕ ਤਰੀਕੇ ਨਾਲ ਗੱਲ ਕਰਨ ਵਿਚ ਸਫਲ ਰਹੇ ਹਨ , ਪ੍ਰਧਾਨ ਮੰਤਰੀ ਦਫਤਰ ਦੇ ਇਕ ਅਧਿਕਾਰੀ ਨੇ ਮੁੱਦੇ ਦੀ ਨਜ਼ਾਕਤ ਨੂੰ ਖ਼ਿਆਲ ਵਿਚ ਰੱਖਦੇ ਹੋਏ ਆਪਣੀ ਪਛਾਣ ਗੁਪਤ ਰੱਖਣ ਨੂੰ ਕਿਹਾ ਅਤੇ ਦਸਿਆ ਕਿ ਜਪਾਨ ਦੇ ਓਸਾਕਾ ਵਿਖੇ ਹੋ ਰਹੇ ਅੰਤਰ-ਰਾਸ਼ਟਰੀ ਮਹਾ ਸੰਮੇਲਨ ਵਿਚ ਟਰੂਡੋ ਨੇ ਜਿਨਪਿੰਗ ਨਾਲ ਅਹਿਮ ਮੁੱਦਿਆਂ ਉਤੇ ਬੋਲ ਸਾਂਝੇ ਕੀਤੇ ਹਨ |
ਜਿਰਕਯੋਗ ਹੈ ਕਿ, ਚੀਨ ਅਤੇ ਕੈਨੇਡਾ ਦੇ ਮੱਧ ਚਲਦੇ ਰਾਜਨੀਤਿਕ ਅਤੇ ਵਪਾਰਕ ਤਣਾਅ ਵਾਲੀ ਸਥਿਤੀ ਵਿਚ ਦੋਵੇਂ ਲੀਡਰ ਪਹਿਲੀ ਵਾਰ ਆਹਮਣੇ ਸਾਹਮਣੇ ਆਏ ਅਤੇ ਇਹਨਾਂ ਮਾਮਲਿਆਂ ਵਾਰੇ ਗੱਲਬਾਤ ਕੀਤੀ , ਇਹ ਸਾਰਾ ਕੁਝ ਉਦੋਂ ਸ਼ੁਰੂ ਹੋਇਆ ਸੀ ਜਦ ਅਮਰੀਕਾ ਦੇ ਇਕ ਵਾਰੰਟ ਤੋਂ ਬਾਅਦ ਕੈਨੇਡਾਈ ਪੁਲਿਸ ਨੇ ਹੁਆਵੈ ਦੀ ਸੀ. ਐਫ. ਓ. ਨੂੰ ਗਿਰਫ਼ਤਾਰ ਕੀਤਾ ਸੀ |
ਗੌਰਤਲਬ ਹੈ ਕਿ ਅਮਰੀਕਾ ਦੇ ਆਦੇਸ਼ ਪਿੱਛੋਂ ਹੀ ਹੁਆਵੈ ਦੀ ਸੀ. ਐਫ. ਓ. ਮੈਂਗ ਵੰਗਜੁ ਨੂੰ ਬੰਦੀ ਬਣਾਇਆ ਗਿਆ ਅਤੇ ਅਮਰੀਕਾ ਨੇ ਚੀਨੀ ਸਮਾਨ ਉਤੇ ਟੈਰਿਫ ਵੀ ਲਗਾਇਆ ਪਰ ਉਦੋਂ ਵੀ ਚੀਨ ਅਤੇ ਅਮਰੀਕਾ ਦੇ ਸੰਬੰਧ ਇਨੇ ਖਰਾਬ ਨਹੀਂ ਹੋਏ ਸਨ ਜਿੰਨੇ ਅਮਰੀਕਾ ਕਰਕੇ ਕੈਨੇਡਾ-ਚੀਨ ਦੇ ਸੰਬੰਧ ਖਰਾਬ ਹੋਏ ਹਨ , ਇਸ ਪਿੱਛੋਂ ਚੀਨ ਨੇ ਕੈਨੇਡਾ ਦੇ ਕੈਨੋਲਾ ਤੇਲ ਉਤੇ ਰੋਕ ਲਗਾ ਦਿਤੀ ਅਤੇ ਪੋਰਕ ਨੂੰ ਵੀ ਚੀਨ ਭੇਜਣ ਤੋਂ ਮਨਾ ਕਰ ਦਿੱਤਾ ਹੈ , ਇਸ ਤੋਂ ਪਹਿਲਾ, ਚੀਨ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀ ਗਿਰਫ਼ਤਾਰ ਕੀਤਾ ਸੀ ।



