ਕੈਨੇਡਾ ਰਹਿੰਦੀ ਖਿਡਾਰਨ ਮੰਨਤ ਹੁੰਦਲ ਨੇ ਪੰਜਾਬੀਆਂ ਨਾਂ ਕੀਤਾ ਰੋਸ਼ਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : 23 ਸਾਲ ਪਹਿਲਾ ਕੈਨੇਡਾ ਦੇ ਸ਼ਹਿਰ ਬ੍ਰਿਟਿਸ਼ ਕੋਲੰਬੀਆ ਵਿਖੇ ਰਹਿਣ ਵਾਲੀ ਪੰਜਾਬ ਦੀ ਧੀ ਮੰਨਤ ਕੌਰ ਨੇ 15 ਸਾਲ ਦੀ ਉਮਰ 'ਚ ਬ੍ਰਾਜ਼ੀਲ ਦੇ ਸ਼ਹਿਰ ਇਟਾਗੁਆਈ ਵਿਖੇ ਹੀ ਸਾਊਥ ਅਮਰੀਕਨ ਕ੍ਰਿਕਟ ਚੈਂਪੀਅਨਸ਼ਿਪ ਮੁਕਾਬਲਿਆਂ 'ਚ ਸ਼ਾਮਲ ਹੋ ਕੇ ਸਿੱਖ ਕੌਰ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਖਿਡਾਰਨ ਮੰਨਤ ਦੇ ਮਾਤਾ ਸੁਖਦੀਪ ਕੌਰ ਹੁੰਦਲ ਤੇ ਪਿਤਾ ਯਾਦਵਿੰਦਰ ਸਿੰਘ ਵੀ ਕੈਨੇਡਾ 'ਚ ਰਹਿੰਦੇ ਹਨ।

ਖਿਡਾਰਨ ਮੰਨਤ ਦੇ ਮਾਪਿਆਂ ਨੇ ਕਿਹਾ ਕਿ ਕ੍ਰਿਕਟ ਚੈਂਪੀਅਨਸ਼ਿਪ ਮੁਕਾਬਲਿਆਂ ਦਾ ਫਾਈਨਲ ਮੁਕਾਬਲਾ ਪੇਰੂ ਤੇ ਕੈਨੇਡਾ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ । ਜਿਸ ਵਿੱਚ ਕੈਨੇਡਾ ਦੀ ਟੀਮ ਪੇਰੂ ਦੀ ਟੀਮ ਨੂੰ ਹਰਾ ਕੇ ਸਾਊਥ ਅਮਰੀਕਨ ਕ੍ਰਿਕਟ ਚੈਂਪੀਅਨਸ਼ਿਪ 'ਤੇ ਜਿੱਤ ਹਾਸਲ ਕੀਤੀ। ਮੰਨਤ ਹੁੰਦਲ ਨੂੰ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ ਹੈ। ਮੰਨਤ ਦੇ ਪਿਤਾ ਨੇ ਦੱਸਿਆ ਕਿ ਮੰਨਤ ਨੇ 11 ਸਾਲ ਦੀ ਉਮਰ ਵਿੱਚ ਹੀ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ।