ਪੜ੍ਹਾਈ ਤੇ ਨੌਕਰੀ ਲਈ ਕੈਨੇਡਾ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ

by jaskamal

ਨਿਊਜ਼ ਡੈਸਕ : ਬੈਚਲਰ ਦੀ ਪੜ੍ਹਾਈ ਕਰਨ ਤੇ ਨੌਕਰੀ ਲਈ ਕੈਨੇਡਾ ਭਾਰਤੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਇਸ ਮਾਮਲੇ 'ਚ ਕੈਨੇਡਾ ਨੇ ਅਮਰੀਕਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ (ਐੱਨਐੱਫਏਪੀ) ਦੇ ਇਕ ਹਾਲੀਆ ਅਧਿਐਨ 'ਚ ਪਾਇਆ ਗਿਆ ਹੈ ਕਿ ਕੈਨੇਡਾ 'ਚ ਸਥਾਈ ਨਿਵਾਸੀ ਬਣਨ ਵਾਲੇ ਭਾਰਤੀਆਂ ਦੀ ਗਿਣਤੀ 2016 ਤੋਂ 2020 ਤੇ 2021 ਵਿਚਾਲੇ 115 ਫੀਸਦੀ ਵਧੀ ਹੈ।

ਅਧਿਐਨ ’ਚ ਕਿਹਾ ਗਿਆ ਹੈ ਕਿ 2016-17 ਤੇ 2019-20 ਸਿੱਖਿਆ ਦੇ ਸਾਲਾਂ ਦਰਮਿਆਨ ਅਮਰੀਕੀ ਯੂਨੀਵਰਸਿਟੀਆਂ 'ਚ ਮਾਸਟਰ ਪੱਧਰ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਪ੍ਰੋਗਰਾਮਾਂ ਵਿਚ ਨਾਮਜ਼ਦ ਭਾਰਤ ਦੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਲਗਪਗ 40 ਫੀਸਦੀ (ਜਾਂ 31,800) ਦੀ ਗਿਰਾਵਟ ਆਈ ਹੈ, ਜਦਕਿ ਭਾਰਤ ਦੇ ਕੌਮਾਂਤਰੀ ਵਿਦਿਆਰਥੀ ਕੈਨੇਡਾ ਦੇ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਹਨ।ਐੱਨਐੱਫਏਪੀ ਵੱਲੋਂ ਸਰਕਾਰੀ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ, 2016 ਅਤੇ 2019 ਵਿਚਾਲੇ 182 ਫੀਸਦੀ ਦਾ ਵਾਧਾ ਹੋਇਆ।