ਕੈਨੇਡਾ ‘ਚ ਵੱਧਦਾ ਜਾ ਰਿਹਾ ਹੈ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲੇ ਲੋਕਾਂ ਦਾ ਸੰਕਟ

by

ਕੈਲਗਰੀ (ਵਿਕਰਮ ਸਹਿਜਪਾਲ) : ਕੈਨੇਡਾ ਭਰ 'ਚ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਕਾਰਨ ਮਰਨ ਵਾਲੇ ਲੋਕਾਂ ਦਾ ਸੰਕਟ ਵੱਧਦਾ ਜਾ ਰਿਹਾ ਹੈ। ਇਸ ਸੰਕਟ ਨੇ ਸਭ ਤੋਂ ਜ਼ਿਆਦਾ ਗੁਆਂਢੀ ਸੂਬੇ ਬ੍ਰਿਟਿਸ਼ ਕੋਲੰਬੀਆ ਨੂੰ ਪ੍ਰਭਾਵਿਤ ਕੀਤਾ ਹੈ। ਲੰਘੇ ਕੱਲ੍ਹ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਖ਼ੁੁਲਾਸਾ ਕੀਤਾ ਗਿਆ ਹੈ ਕਿ ਇਸੇ ਸੰਕਟ ਦੇ ਚੱਲਦਿਆਂ ਬੀਸੀ 'ਚ ਸਾਲ 2016 'ਚ ਪਬਲਿਕ ਹੈਲਥ ਐਮਰਜੈਂਸੀ ਲਗਾਈ ਗਈ ਸੀ ਜਿਹੜੀ ਸਾਲ 2017 ਦੇ ਅੰਤ ਤਕ ਜਾਰੀ ਰਹੀ ਸੀ। ਉਸ ਸਮੇਂ ਤਕ ਬੀਸੀ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ 2,177 ਵਿਅਕਤੀਆਂ ਦੀ ਜਾਨ ਚਲੀ ਗਈ ਸੀ। 

ਯੂ.ਬੀ.ਸੀ. 'ਚ ਪੋਸਟ ਡੌਕਟੋਰਲ ਸਟੱਡੀ ਕਰਨ ਵਾਲੇ ਮਾਈਕ ਇਰਵਿਨ ਨੇ ਇਹ ਰਿਸਰਚ ਰਿਪੋਰਟ ਤਿਆਰ ਕੀਤੀ ਹੈ। ਸਾਲ 2017 ਵਿਚ ਹੀ 60 ਹਜ਼ਾਰ ਨੈਲੌਕਸੋਨ ਕਿਟਸ ਵੰਡੀਆਂ ਗਈਆਂ ਸਨ ਜਿਹੜਾ ਸੰਕੇਤ ਕਰਦਾ ਹੈ ਕਿ ਇਹ ਸੰਕਟ ਕਿੰਨਾ ਫੈਲ ਚੁੱਕਾ ਹੈ। ਅਪ੍ਰਰੈਲ 2016 ਤੋਂ ਦਸੰਬਰ 2017 ਦਰਮਿਆਨ 1,580 ਜਾਨਾਂ ਨੈਲੌਕਸੋਨ ਕਿਟਸ ਦੀ ਮਦਦ ਨਾਲ ਬਚਾਈਆਂ ਗਈਆਂ, 230 ਜਾਨਾਂ ਸੁਪਰਵਾਈਜ਼ਡ ਸੇਫ ਇੰਜੈਕਸ਼ਨ ਸਾਈਟਸ ਨਾਲ ਬਚਾਈਆਂ ਜਾ ਸਕੀਆਂ ਅਤੇ 22,191 ਵਿਅਕਤੀਆਂ ਨੂੰ ਟ੍ਰੀਟਮੈਂਟ ਦਿੱਤਾ ਗਿਆ ਤਾਂਕਿ ਉਹ ਨਸ਼ੇ ਦੀ ਲਤ ਤੋਂ ਬਾਹਰ ਨਿਕਲ ਸਕਣ। 

ਇਸ ਤਰ੍ਹਾਂ ਇਹ ਤਿੰਨ ਪੱਧਰੀ ਯੋਜਨਾ ਕਾਮਯਾਬ ਹੋਈ ਹੈ। ਇਰਵਿਨ ਦਾ ਕਹਿਣਾ ਹੈ ਕਿ ਜਦੋਂ ਤਕ ਨਸ਼ਿਆਂ ਦੀ ਕੈਨੇਡਾ 'ਚ ਹੋ ਰਹੀ ਸਮੱਗਲਿੰਗ 'ਤੇ ਰੋਕ ਨਹੀਂ ਲੱਗਦੀ ਉਸ ਸਮੇਂ ਤਕ ਇਹ ਸੰਕਟ ਇਸੇ ਤਰ੍ਹਾਂ ਬਰਕਰਾਰ ਰਹੇਗਾ।

More News

NRI Post
..
NRI Post
..
NRI Post
..