ਲੁਹਾਨਸਕ, ਡੋਨੇਟਸਕ ਦੇ ਕਈ ਵਿਅਕਤੀਆਂ ‘ਤੇ ਕੈਨੇਡਾ ਨੇ ਲਗਾਈਆਂ ਪਾਬੰਦੀਆਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀਆ ਜੋਲੀ ਨੇ ਯੂਕ੍ਰੇਨ ਦੇ ਵੱਖਵਾਦੀ ਡੋਨਬਾਸ ਖੇਤਰ ਨੂੰ ਬਣਾਉਣ ਵਾਲੇ ਲੁਹਾਨਸਕ ਤੇ ਡੋਨੇਟਸਕ ਦੀਆਂ ਪੀਪਲਜ਼ ਕੌਂਸਲਾਂ ਦੇ 11 ਸੀਨੀਅਰ ਅਧਿਕਾਰੀਆਂ ਤੇ 192 ਹੋਰ ਮੈਂਬਰਾਂ 'ਤੇ ਨਵੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਕੈਨੇਡਾ ਯੂਕ੍ਰੇਨ ਦੀ ਧਰਤੀ ਤੋਂ ਰੂਸੀ ਫ਼ੌਜਾਂ ਦੀ ਤੁਰੰਤ ਵਾਪਸੀ ਦੀ ਮੰਗ ਕਰਦਾ ਰਿਹਾ ਹੈ ਤੇ ਇਹ ਉਪਾਅ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਹੋਰ ਦਬਾਅ ਬਣਾਉਂਦੇ ਹਨ। ਰੂਸ ਨੇ ਯੂਕ੍ਰੇਨ 'ਤੇ ਆਪਣਾ ਹਮਲਾ ਸ਼ੁਰੂ ਕੀਤਾ, ਕੈਨੇਡਾ ਨੇ ਲਗਭਗ 1,000 ਵਿਅਕਤੀਆਂ ਅਤੇ ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਹਨ।