ਕੈਨੇਡਾ ਨੇ ਪੁਤਿਨ ‘ਤੇ ਰੂਸੀ ਨਾਗਰਿਕਾਂ ‘ਤੇ ਲਗਾਈ ਪਾਬੰਦੀ…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਤੇ ਆਸਟ੍ਰੇਲੀਆ ਨੇ ਰੂਸ ਖ਼ਿਲਾਫ਼ ਨਵੀਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਕੈਨੇਡਾ ਨੇ ਯੂਕ੍ਰੇਨ 'ਚ ਸੰਘਰਸ਼ ਨੂੰ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਲਗਭਗ 1,000 ਰੂਸੀ ਨਾਗਰਿਕਾਂ ਦੇ ਦਾਖਲੇ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਕੈਨੇਡੀਅਨ ਸਿਵਲ ਡਿਫੈਂਸ ਮੰਤਰੀ ਮੈਕਰੇ ਮੇਂਡੀਸੀਨੋ ਨੇ ਕਿਹਾ ਕਿ ਪੁਤਿਨ ਸ਼ਾਸਨ ਦੁਆਰਾ ਕੀਤੇ ਗਏ ਬੇਰਹਿਮ ਹਮਲੇ ਦੇ ਮੱਦੇਨਜ਼ਰ ਕੈਨੇਡਾ ਯੂਕ੍ਰੇਨ ਦੇ ਨਾਲ ਖੜ੍ਹਾ ਹੈ 'ਤੇ ਅਸੀਂ ਰੂਸ ਨੂੰ ਉਸ ਦੇ ਅਪਰਾਧਾਂ ਲਈ ਜਵਾਬਦੇਹ ਠਹਿਰਾਵਾਂਗੇ।

ਆਲ-ਰਸ਼ੀਅਨ ਸਟੇਟ ਟੈਲੀਵਿਜ਼ਨ ਅਤੇ ਰੇਡੀਓ ਬ੍ਰੌਡਕਾਸਟਿੰਗ ਕੰਪਨੀ ਦੇ ਯੁੱਧ ਸੰਵਾਦਦਾਤਾ ਯੇਵਗੇਨੀ ਪੋਡਡਬਨੀ, ਅਤੇ ਚੈਨਲ ਵਨ ਦੇ ਹੋਸਟ ਮਿਖਾਇਲ ਲਿਓਨਟਯੇਵ ਵੀ ਪਾਬੰਦੀਆਂ ਦੀ ਸੂਚੀ 'ਚ ਹਨ। ਸੂਚੀ 'ਚ ਵੈਗਨਰ ਪ੍ਰਾਈਵੇਟ ਮਿਲਟਰੀ ਕੰਪਨੀ ਅਤੇ ਦੋ ਬੇਲਾਰੂਸੀਅਨ ਉਦਯੋਗ ਵੀ ਸ਼ਾਮਲ ਹਨ।