ਕੈਨੇਡੀਅਨ ਸਰਕਾਰ ਦਾ ਵੱਡਾ ਐਲਾਨ – ਬਰਾਡਬੈਂਡ ਯੋਜਨਾ ਲਈ $85 ਮਿਲੀਅਨ ਜਾਰੀ

by garrygill
ਓਟਾਵਾ , 25 ਜੁਲਾਈ ( NRI MEDIA ) spotify craccato ios ਬੁਧਵਾਰ ਨੂੰ ਕੈਨੇਡੀਅਨ ਸਰਕਾਰ ਨੇ ਕਿਹਾ ਕਿ ਉਹ ਓਟਾਵਾ ਅਧਾਰਿਤ ਇਕ ਸੈਟੇਲਾਈਟ ਕੰਪਨੀ ਦੇ ਵਿਚ 85 ਮਿਲੀਅਨ ਕੈਨੇਡੀਅਨ ਡਾਲਰ ਨਿਵੇਸ਼ ਕਰਨ ਜਾ ਰਹੇ ਹਨ ਤਾਂ ਜੋ ਕਿ ਪਿਛੜੇ ਜਾਂ ਦੂਰ ਦਰਾਡੇ ਇਲਾਕੇ ਦੇ ਸਮੂਹਾਂ ਨੂੰ ਵੀ ਵਧੀਆ ਬਰੋਡਬੈਂਡ ਇੰਟਰਨੈਟ ਪਹੁੰਚ ਮਿਲ ਸਕੇ, ਨਵੀਨਤਾ, ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਨੇ ਦੱਸਿਆ ਕਿ ਇਹ ਨਿਵੇਸ਼ ਰਕਮ ਟੈਲੀਸੈਟ ਦੇ ਦੁਆਰਾ ਅਜਿਹੀ ਤਕਨੋਲੋਜੀ ਬਣਾਉਣ ਅਤੇ ਨੀਰੀਖਨ ਕਰਨ ਵਾਸਤੇ ਵਰਤੀ ਜਾਵੇਗੀ ਜੋ ਕਿ ਕੰਨੇਕਟਿਵਿਟੀ ਵਧਾਉਣ ਲਈ ਲੋਅ-ਅਰਥ-ਓਰਬਿਟ ਸੈਟਾਲਾਈਟਾਂ ਦਾ ਉਪਯੋਗ ਕਰੇਗੀ। ਟੈਲੀਸੈਟ ਦੇ ਸੀ.ਈ.ਓ. ਡੈਨ ਗੋਲਡਬਰਗ ਨੇ ਕਿਹਾ ਕਿ ਇਹ ਨਵੀਂ ਸਪੇਸ ਅਧਾਰਿਤ ਪ੍ਰਣਾਲੀ ਮੌਜੂਦਾ ਸੈਟਾਲਾਈਟਾਂ ਨਾਲੋਂ ਵਧੇਰੇ ਵਧੀਆ ਕੰਮ ਕਰੇਗੀ ਅਤੇ ਇਸਦੇ ਨਾਲ ਹੀ ਇਹ ਜ਼ਿਆਦਾ ਭਰੋਸੇਮੰਦ ਅਤੇ ਕਿਫਾਇਤੀ ਹੋਵੇਗੀ, ਇਸਦੇ ਨਾਲ ਹੀ ਮੰਤਰੀ ਬੈਂਸ ਨੇ ਕਿਹਾ ਕਿ ਕੈਨੇਡਾ ਅਤੇ ਟੈਲੀਸੈਟ ਦੇ ਵਿਚਕਾਰ ਇਕ ਸ਼ੁਰੂਆਤੀ ਦੌਰ ਦਾ ਸਮਝੌਤਾ ਹੋਇਆ ਹੈ ਜੋ ਕਿ ਪੇਂਡੂ, ਪਿਛੜੇ ਅਤੇ ਦੂਰ ਦਰਾਡੇ ਸਾਰੇ ਇਲਾਕਿਆਂ ਦੇ ਸਮੂਹਾਂ ਨੂੰ ਫਾਈਬਰ ਜਿਹੇ ਇੰਟਰਨੇਟ ਰਾਹੀਂ ਇਕ ਦੂਜੇ ਦੇ ਨਾਲ ਜੋੜੇਗਾ ਪਰ ਇਹ ਵਿਸ਼ੇਸ ਪਹੁੰਚ ਸਿਰਫ ਪੇਂਡੂ ਜਾਂ ਅਲਗ ਥਲਗ ਥਾਵਾਂ ਤਕ ਹੀ ਸੀਮਤ ਨਹੀਂ ਰਹੇਗੀ ਬਲਕਿ ਸਾਰੇ ਕੈਨੇਡੀਅਨ ਲੋਕਾਂ ਅਤੇ ਕੈਨੇਡੀਅਨ ਫੌਜ ਨੂੰ ਵੀ ਇਸਦਾ ਫਾਇਦਾ ਪ੍ਰਾਪਤ ਹੋਵੇਗਾ। ਇਸ ਸਮਝੌਤੇ ਦੇ ਵਿਚ ਕੈਨੇਡੀਅਨ ਸਰਕਾਰ ਆਪਣੇ ਲੋਕਾਂ ਨੂੰ 10 ਸਾਲਾਂ ਤਕ ਇਸ ਸੈਟੇਲਾਈਟ ਦੀ ਵਿਸ਼ੇਸ਼ ਪਹੁੰਚ ਦਵਾਉਣ ਲਈ 600 ਮਿਲੀਅਨ ਕੈਨੇਡੀਅਨ ਡਾਲਰ ਦੇਣ ਲਈ ਪ੍ਰਤੀਬੱਧ ਹੈ ਇਸਦੇ ਨਾਲ ਹੀ ਬਹੁਤ ਹੀ ਕਿਫਾਇਤੀ ਅਤੇ ਤੇਜ ਰਫਤਾਰ ਇੰਟਰਨੇਟ ਸੇਵਾ ਲਈ ਵੀ 1.2 ਬਿਲੀਅਨ ਕੈਨੇਡੀਅਨ ਡਾਲਰ ਦੀ ਰਾਸ਼ੀ ਵੀ ਨਿਵੇਸ਼ ਕੀਤੀ ਜਾਵੇਗੀ, ਕੈਨੇਡਾ ਦੇ ਲਿਬਰਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2030 ਤਕ ਸਾਰੇ ਕੈਨੇਡੀਅਨ ਲੋਕਾਂ ਨੂੰ ਤੇਜ ਰਫਤਾਰ ਇੰਟਰਨੇਟ ਦਵਾਉਣ ਦਾ ਵਾਅਦਾ ਕੀਤਾ ਹੈ, ਜਿਸ ਕਾਰਨ ਸਰਕਾਰ ਐਲ.ਈ.ਓ. ਸੈਟੇਲਾਈਟ ਦੇ ਸਮੇਤ ਆਪਣੇ ਇਸ ਟੀਚੇ ਨੂੰ ਪੂਰਾ ਕਰਨ ਵਾਸਤੇ 1.2 ਬਿਲੀਅਨ ਕੈਨੇਡੀਅਨ ਡਾਲਰ ਦੀ ਰਕਮ ਖਰਚੇਗੀ।