ਕੈਨੇਡਾ ਬਣਦਾ ਜਾ ਰਿਹਾ GangLand, 17 ਦਿਨਾਂ ‘ਚ 5 ਪੰਜਾਬੀਆਂ ਦਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਚ ਲਗਾਤਾਰ ਹੀ ਪੰਜਾਬੀਆਂ ਦੇ ਕਤਲ ਦੀ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸ ਦਈਏ ਕਿ ਪੰਜਾਬੀ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ ਜਾ ਕੇ ਵੱਸਣ ਦੀ ਕੋਸ਼ਿਸ਼ਾਂ ਕਰਦੇ ਹਨ। ਪੰਜਾਬ ਵਿੱਚ ਗੈਂਗਸਟਰ ਤੇ ਹੋਰ ਸਮੱਸਿਆਵਾਂ ਕਾਰਨ ਲੋਕ ਵਿਦੇਸ਼ਾਂ ਵੱਲ ਜਾ ਰਹੇ ਹਨ। ਪੰਜਾਬ ਦੇ ਲੋਕ ਜ਼ਿਆਦਾਤਰ ਆਪਣੇ ਬੱਚਿਆਂ ਨੂੰ ਪੜ੍ਹਾਈ ਤੇ ਚੰਗੇ ਭਵਿੱਖ ਲਈ ਕੈਨੇਡਾ ਭੇਜਦੇ ਹਨ ਪਰ ਹੁਣ ਕੈਨੇਡਾ ਤੋਂ ਮੰਦਭਾਗੀ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸ ਦਈਏ ਕਿ ਹੁਣ ਤੱਕ 17 ਦਿਨਾਂ 'ਚ ਕੈਨੇਡਾ ਦੇ ਵੱਖ -ਵੱਖ ਸੂਬਿਆਂ 'ਚ 5 ਪੰਜਾਬੀ ਕੁੜੀਆਂ -ਮੁੰਡੇ ਦੇ ਕਤਲ ਕਰ ਦਿੱਤੇ ਗਏ ਹਨ। ਇਹ ਘਟਨਾਵਾਂ ਕਾਰਨ ਵਿਦੇਸ਼ ਗਏ ਬੱਚਿਆਂ ਦੇ ਮਾਪਿਆਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ।

ਕੈਨੇਡਾ 'ਚ ਪਹਿਲਾਂ 24 ਨਵੰਬਰ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਇਕ 18 ਸਾਲਾ ਪੰਜਾਬੀ ਨੌਜਵਾਨ ਮਹਿਕਪ੍ਰੀਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਇਹ ਪਰਿਵਾਰ ਪੰਜਾਬ ਦੇ ਫਰੀਦਕੋਟ ਨਾਲ ਸਬੰਧਤ ਹੈ । ਦੂਜੀ ਘਟਨਾ ਕੈਨੇਡਾ ਦੇ ਉਨਟਾਰੀਓ ਸੂਬੇ 'ਚ ਇੱਕ ਗੈਸ ਸਟੇਸ਼ਨ 'ਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਪਵਨਪ੍ਰੀਤ ਕੌਰ ਨਾਮ ਦੀ ਪੰਜਾਬੀ ਕੁੜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਤੀਜੀ ਘਟਨਾ ਐਂਡਮਿਟੰਨ 'ਚ ਵਾਪਰੀ ਜਿੱਥੇ 24 ਸਾਲਾ ਨੌਜਵਾਨ ਸਨਰਾਜ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਚੋਥੀ ਘਟਨਾ ਸਰੀ ਰਾਇਲ 'ਚ ਪੁਲਿਸ ਨੂੰ ਇਕ ਸ਼ੱਕੀ ਹਾਲਤ 'ਚ ਲਾਸ਼ ਬਰਾਮਦ ਹੋਈ ਸੀ , ਜਿਸ ਦੀ ਪਛਾਣ ਕਈ ਦਿਨਾਂ ਦੀ ਲਾਪਤਾ ਹੋਈ ਜਸਵੀਰ ਦੇ ਰੂਪ 'ਚ ਹੋਈ ਸੀ। 5ਵੀ ਘਟਨਾ 40 ਸਾਲਾ ਹਰਪ੍ਰੀਤ ਕੌਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਇਸ ਮਾਮਲੇ ਦੀ ਪੁਲਿਸ ਵਲੋਂ ਹਾਲੇ ਵੀ ਜਾਂਚ ਕੀਤੀ ਜਾ ਰਹੀ ਹੈ ।