ਕੈਨੇਡਾ : Facebook ‘ਤੇ ਮੈਸੇਜ ਕਰਨਾ ਪਿਆ ਮਹਿੰਗਾ ਪੋਹੁੰਚੇਆ ਜੇਲ

by

ਉਨਟਾਰੀਓ ਡੈਸਕ (ਵਿਕਰਮ ਸਹਿਜਪਾਲ) : ਇਕ ਭਗੌੜੇ ਨੂੰ ਟੈਲੀਵਿਜ਼ਨ ਚੈਨਲ ਨੂੰ ਫੇਸਬੁੱਕ 'ਤੇ ਇਕ ਮੈਸੇਜ ਕਰਨਾ ਮਹਿੰਗਾ ਪੈ ਗਿਆ। ਦੱਸ ਦਈਏ ਕਿ ਇਹ ਭਗੌੜਾ ਕੈਨੇਡਾ ਦੀ ਮੋਸਟ ਵਾਂਟਡ ਸੂਚੀ 'ਚ ਸ਼ਾਮਲ ਹੈ| ਉਸ ਨੇ ਟੀਵੀ ਚੈਨਲ ਨੂੰ ਇਹ ਦੱਸਿਆ ਕਿ ਉਹ ਕਿੱਥੇ ਰਹਿ ਰਿਹਾ ਹੈ ਤੇ ਚੈਨਲ ਨੇ ਇਸ ਜਾਣਕਾਰੀ ਨੂੰ ਜਨਤਕ ਕਰ ਦਿੱਤਾ। ਜਿਸ ਤੋਂ ਬਾਅਦ ਪੁਲਸ ਭਗੌੜੇ ਦੇ ਦਰਵਾਜ਼ੇ ਤੱਕ ਪਹੁੰਚ ਗਈ। 27 ਸਾਲਾ ਜੇਸੀ ਡੀਨ ਕੋਵਲਚੁਕ ਦੀ ਪੱਛਮੀ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਤਲਾਸ਼ ਸੀ। ਜਿਥੇ ਉਸ 'ਤੇ 2015 'ਚ ਤਿੰਨ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਸਨ। 

ਜਦੋਂ ਉਸ ਨੇ ਕਮਲੂਪਸ 'ਚ ਟੀਵੀ ਸਟੇਸ਼ਨ ਸੀਐੱਫਜੇਸੀ ਟੁਡੇ ਦੀ ਵੈੱਬਸਾਈਟ 'ਤੇ ਆਪਣੀ ਤਸਵੀਰ ਦੇਖੀ ਤਾਂ ਉਸ ਨੇ ਨਿਊਜ਼ ਸ਼ੋਅ ਨਿਰਮਾਤਾਵਾਂ 'ਤੇ ਟਿੱਪਣੀ ਕਰਦੇ ਹੋਏ ਫੇਸਬੁੱਕ ਮੈਸੇਜ ਕੀਤਾ ਤੇ ਕਿਹਾ ਕਿ ਉਹ ਗੁਆਂਢੀ ਅਲਬਰਟਾ ਸੂਬੇ ਦੀ ਰਾਜਧਾਨੀ 'ਚ ਮੌਜੂਦ ਹੈ। ਟੀਵੀ ਸਟੇਸ਼ਨ ਮੁਤਾਬਕ ਕੋਵਲਚੁਕ ਨੇ ਲਿਖਿਆ ਸੀ ਕਿ ਨਿਊਜ਼ ਫਲੈਸ਼ ਕਰਨ ਵਾਲੇ ਮੂਰਖੋ ਮੈਂ ਐਡਮਿੰਟਨ 'ਚ ਹਾਂ ਤੇ ਵਾਪਸ ਨਹੀਂ ਆਵਾਂਗਾ। ਪੁਲਸ ਨੇ ਉਸ ਨੇ ਲੁਕਣ ਦੀ ਸ਼ੱਕੀ ਥਾਂ ਦੇ ਬਾਰੇ 'ਚ ਸੂਚਿਤ ਕੀਤਾ ਗਿਆ ਤੇ ਉਸ ਨੂੰ ਐਡਮਿੰਟਨ 'ਚ ਗ੍ਰਿਫਤਾਰ ਕਰ ਲਿਆ ਗਿਆ, ਜਿਥੇ ਉਹ ਬੀਤੇ ਤਿੰਨ ਸਾਲਾਂ ਤੋਂ ਰਹਿ ਰਿਹਾ ਸੀ।

ਫੈਡਰਲ ਪੁਲਸ ਕਾਰਪੋਰਲ ਜੋਡੀ ਸ਼ੇਲਕੀ ਨੇ ਸਰਕਾਰੀ ਚੈਨਲ ਸੀਬੀਸੀ ਨੂੰ ਕਿਹਾ ਕਿ ਅਸੀਂ ਅਸਲ 'ਚ ਬਹੁਤ ਖੁਸ਼ ਹਾਂ ਕਿ ਉਸ ਨੇ ਇਹ ਮੈਸੇਜ ਭੇਜਿਆ ਕਿ ਉਹ ਅਲਬਰਟਾ 'ਚ ਹੈ ਤੇ ਅਸੀਂ ਅਲਬਰਟਾ 'ਚ ਵਾਰੰਟ ਭੇਜ ਸਕੀਏ ਤਾਂਕਿ ਅਸੀਂ ਉਸ ਨੂੰ ਵਾਪਸ ਇਥੇ ਲਿਆ ਸਕੀਏ ਤੇ ਉਹ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਸਕੇ।