ਨਿਊ ਬਰੰਜ਼ਵਿੱਕ , 23 ਜੁਲਾਈ ( NRI MEDIA )
ਕੈਨੇਡਾ ਦੇ ਨਿਊ ਬਰੰਜ਼ਵਿੱਕ ਵਿੱਚ ਰਹਿ ਰਹੇ ਪ੍ਰਵਾਸੀਆਂ ਦੇ ਇੱਕ ਪੈਨਲ ਅਨੁਸਾਰ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਅੱਜ ਦੇ ਚੁਣੌਤੀਆਂ ਲਈ ਵਧੇਰੇ ਹਮਦਰਦੀ ਅਤੇ ਜਵਾਬਦੇਹ ਬਣਨ ਦੀ ਲੋੜ ਹੈ , ਉਨ੍ਹਾਂ ਅਨੁਸਾਰ ਪਰਿਵਾਰਾਂ ਨੂੰ ਇਕੱਠਾ ਕਰਨ, ਉਦਯੋਗੀਕਰਨ ਅਤੇ ਸਿਖਲਾਈ ਸਰਟੀਫਿਕੇਟ ਵਰਗੇ ਮਸਲਿਆਂ 'ਤੇ ਚਰਚਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਹੈ ਕਿਉਂਕਿ ਉਹ ਕੈਨੇਡਾ ਦੀ ਮਜੂਦਾ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਇਕ ਸਖ਼ਤ ਅਤੇ ਪੁਰਾਣੀ ਪ੍ਰਣਾਲੀ ਵਜੋਂ ਦੇਖਦੇ ਹਨ , ਉਨ੍ਹਾਂ ਕਿਹਾ ਕਿ ਹੁਣ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਜਵਾਬਦੇਹ ਬਣਨ ਦੀ ਲੋੜ ਹੈ |
ਨਿਓ ਬਰੰਜ਼ਵਿੱਕ ਵਿਦਿਆਰਥੀ ਗਠਜੋੜ ਦੇ ਪ੍ਰਬੰਧਕ ਨਿਰਦੇਸ਼ਕ ਕਜਲੇਡ-ਮਿਜਪਹ ਕੋਵੇਰੀਸ ਸਟੀਡ ਸੂਬਾਈ ਸਰਕਾਰ ਲਈ ਵੀ ਕੰਮ ਕਰ ਚੁੱਕੇ ਹਨ, ਉਹਨਾਂ ਨੇ ਕਿਹਾ ਕਿ ਉਸਦੇ ਸਾਥੀਆਂ ਦੀ ਇਸ ਪ੍ਰਣਾਲੀ ਨੂੰ ਪਾਰ ਕਰਨ ਦੀਆਂ ਮੁਸ਼ਕਿਲ ਇਹ ਦਰਸ਼ਾਉਂਦੀਆਂ ਹਨ ਕਿ ਨੀਤੀਆਂ ਬਣਾਉਣ ਵਾਲੀ ਸਾਰਣੀ ਵਿਚ ਨਵੇਂ ਲੋਕਾਂ ਦੀ ਲੋੜ ਹੈ , ਇਹ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸੁਧਾਰਨ ਦੀ ਚਰਚਾ ਉਦੋਂ ਸਾਮਣੇ ਆ ਰਹੀ ਹੈ ਜਦ ਨਿਓ ਬਰੰਜ਼ਵਿੱਕ ਸੂਬੇ ਦੇ ਵਿਚ ਵਧੇਰੀ ਜਨਸੰਖਿਆ ਅਧੇੜ ਉਮਰ ਦੀ ਹੋ ਰਹੀ ਹੈ ਜਿਸਦੇ ਕਾਰਨ 10 ਸਾਲ ਤੋਂ ਲਗਾਤਾਰ ਸੂਬੇ ਦੀ ਵਿਕਾਸ ਦਰ ਡਿੱਗ ਰਹੀ ਹੈ ਅਤੇ ਹੁਣ ਇਹ ਸੂਬਾ ਦੂਜਾ ਸਭ ਤੋਂ ਹੌਲੀ ਤੇ ਘਟ ਵਿਕਾਸ ਦਰ ਵਾਲਾ ਸੂਬਾ ਬਣ ਗਿਆ ਹੈ।
ਕੁਝ ਮਾਹਰਾਂ ਦਾ ਮੰਨਣਾ ਹੈ ਕਿ ਇਮੀਗ੍ਰੇਸ਼ਨ ਰਾਹੀਂ ਸੂਬਾਈ ਅਰਥ-ਵਿਵਸਥਾ ਨੂੰ ਸੁਧਾਰਿਆ ਜਾ ਸਕਦਾ ਹੈ। ਜਿਕਰਯੋਗ ਹੈ ਕਿ ਇਸ ਸੂਬੇ ਦੇ ਵਿਚ ਪਿਛਲੇ ਦੋ ਦਹਾਕੇ ਤੋਂ ਅਵਾਸੀਆਂ ਦੀ ਅਬਾਦੀ ਕਾਫੀ ਵੱਧ ਗਈ ਪਰ ਤਦ ਵੀ ਇਹ ਕੁਲ ਆਬਾਦੀ ਦੇ ਨਾਲੋਂ ਬਿਲਕੁਲ ਨਾ ਦੇ ਬਰਾਬਰ ਹੈ।



