ਓਟਾਵਾ, 9 ਜੂਨ,ਰਣਜੀਤ ਕੌਰ(ਐੱਨ ਆਰ ਆਈ ਮੀਡੀਆ):
ਕੈਨੇਡਾ ਵੱਲੋ ਫਿਲੀਪੀਂਜ਼ ਵਿੱਚ ਪਏ ਕੂੜੇ ਦੇ ਵਿਵਾਦ ਤੋ ਬਾਅਦ ਅਖੀਰ ਦੋਨਾਂ ਦੇਸ਼ਾਂ ਵਿਚ ਹਾਲਾਤ ਸੁਧਰ ਰਹੇ ਹਨ,ਫਿਲੀਪੀਂਜ਼ ਦੇ ਐਗਜ਼ੀਕਿਊਟਿਵ ਸਕੱਤਰ ਸਾਲਵਾਡੋਰ ਮੈਡਿਆਲਡੇ ਨੇ ਵਿਭਾਗ ਦੇ ਮੁਖੀ ਅਤੇ ਸਰਕਾਰੀ ਕੋਰਪੋਰੇਸ਼ਨ ਲਈ 4 ਜੂਨ ਨੂੰ ਕਿਹਾ ਕਿ ਕੈਨੇਡਾ ਵਿਚ ਸਫਰ ਕਰਨ ਤੇ ਲੱਗੀ ਰੋਕ ਅਤੇ ਕੈਨੇਡੀਅਨ ਅਧਿਕਾਰੀਆ ਨਾਲ ਗਲਬਾਤ ਕਰਨ ਲਈ ਲੱਗੀ ਰੋਕ ਹੁਣ ਹਟਾ ਦਿੱਤੀ ਗਈ ਹੈ |
ਕੂੜੇ ਤੇ ਹੋਏ ਵਿਵਾਦ ਤੋ ਬਾਅਦ 30 ਮਈ ਨੂੰ ਫਿਲੀਪਨਜ਼ ਨੇ ਆਪਣਾ ਰਾਜਦੂਤ ਕੈਨੇਡਾ ਵਿੱਚ ਵਾਪਸ ਬੁਲਾ ਲਿਆ ਸੀ ਅਤੇ ਹਲੇ ਤਕ ਰਾਜਦੂਤ ਨੂੰ ਵਾਪਸ ਭੇਜਣ ਬਾਰੇ ਫਿਲਹਾਲ ਕੋਈ ਗਲ ਸਾਹਮਣੇ ਨਹੀਂ ਆਈ ਹੈ ,ਇਹ ਫੈਸਲਾ ਫਿਲੀਪੀਨਜ਼ ਦੇ ਅਧਿਕਾਰੀਆ ਵਲੋਂ ਛੇ ਸਾਲ ਪਹਿਲਾ ਫਿਲੀਪੀਨਸ ਵਿਚ ਰਿਸਾਇਕਿਲ ਕਰਨ ਲਈ ਝੂਠ ਬੋਲ ਕੇ ਲਿਆਂਦੇ ਕੂੜੇ ਤੋ ਬਾਅਦ ਲਿਆ ਗਿਆ।
ਇਸ ਮਾਮਲੇ ਨੇ ਉਦੋ ਨਾਜ਼ੁਕ ਰੂਪ ਲੈ ਲਿਆ ਸੀ ਜਦੋਂ ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡਰਿਗੋ ਡਿਉਟਰਤੇ ਨੇ ਕਿਹਾ ਸੀ ਕਿ ਜੇਕਰ ਕੈਨੇਡਾ ਨੇ ਆਪਣਾ ਕੂੜਾ ਵਾਪਸ ਨਾ ਲਿਆ ਤਾਂ ਉਹ ਕੈਨੇਡਾ ਨਾਲ ਯੁੱਧ ਦਾ ਐਲਾਨ ਕਰ ਦੇਣਗੇ ,ਫਿਲੀਪਨਜ਼ ਨੇ ਕੈਨੇਡਾ ਨਾਲ ਕੂੜੇ ਦੇ ਵਿਵਾਦ ਤੋ ਬਾਅਦ ਆਪਣਾ ਰਾਜਦੂਤ 30 ਮਈ ਕੈਨੇਡਾ ਵਿੱਚ ਵਾਪਸ ਬੁਲਾ ਲਿਆ ਸੀ ਤੇ ਕੈਨੇਡਾ ਨਾਲ ਹਰ ਤਰਾ ਦੇ ਰਿਸ਼ਤੇ ਤੇ ਰੋਕ ਲਗਾ ਦਿੱਤੀ ਸੀ ਪਰ ਹਾਲ ਹੀ ਵਿਚ ਮਾਮਲੇ ਦੇ ਸੁਲਝਣ ਤੋਂ ਬਾਅਦ ਇੱਕ ਵਾਰੀ ਫੇਰ ਦੋਨੋ ਦੇਸ਼ ਆਪਣੇ ਰਿਸ਼ਤੇ ਸੁਧਾਰ ਰਹੇ ਹਨ ਫਿਲੀਪੀਨਜ਼ ਵੱਲੋ ਕੈਨੇਡਾ ਵਿਚ ਸਫਰ ਕਰਨ ਅਤੇ ਅਧਿਕਾਰੀਆ ਨਾਲ ਗਲਬਾਤ ਕਰਨ ਤੇ ਲਗਾਈ ਰੋਕ ਵੀ ਹਟਾ ਲਈ ਗਈ ਹੈ।



