ਕੈਨੇਡਾ : ਸਕੂਲਾਂ ‘ਚ ਹੋ ਰਹੀਆਂ ਗੈਂਗਵਾਰਾਂ ਨੂੰ ਰੋਕਣ ਲਈ ਪੰਜਾਬੀਆਂ ਦਾ ਵੱਡਾ ਕਦਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਚ ਗੈਂਗਵਾਰ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਦੱਸ ਦਈਏ ਕਿ ਸਰੀ ਦੇ ਤਮਨਾਵਿਸ ਸੈਕੰਡ 'ਚ ਚਾਕੂ ਮਾਰ ਕੇ ਇੱਕ ਨੌਜਵਾਨ ਮਹਿਕਪ੍ਰੀਤ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਕਾਰਨ ਹੁਣ ਸਰੀ ਦੇ ਗੁਰੂ ਨਾਨਕ ਸਿੰਘ ਗੁਰੂਦੁਆਰਾ ਨਾਲ ਸਬੰਧਤ ਕਈ ਵਾਲੰਟੀਅਰ ਸਕੂਲ ਦੇ ਬਾਹਰ ਪਹਿਰਾ ਲਗਾਉਣ ਗਏ । ਨਿਗਰਾਨੀ ਰੱਖਣ ਦਾ ਮੁੱਖ ਕਾਰਨ ਸਕੂਲਾਂ 'ਚ ਹੋ ਰਹੀਆਂ ਗੈਂਗਵਾਰ 'ਤੇ ਨਜ਼ਰ ਰੱਖਣੀ ਹੈ।

ਗੁਰੂ ਨਾਨਕ ਸਿੱਖ ਗੁਰੂਦੁਆਰਾ ਨਾਲ ਸਬੰਧਤ 50 ਵਾਲੰਟੀਅਰ ਵਾਰੋ - ਵਾਰੀ ਸਕੂਲ ਦੇ ਬਾਹਰ ਨਿਗਰਾਨੀ ਕਰ ਰਹੇ ਹਨ। ਵਾਲੰਟੀਅਰਜ਼ ਨੇ ਕਿਹਾ ਕਿ ਪੁਲਿਸ ਤੇ ਪ੍ਰਸ਼ਾਸਨ ਬੱਚਿਆਂ ਦੀ ਹਿਫਾਜ਼ਤ ਕਰਨ 'ਚ ਨਾਕਾਮ ਸਾਬਿਤ ਹੋ ਰਹੇ ਹਨ ।ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਦੱਸ ਦਈਏ ਕਿ ਕੈਨੇਡਾ 'ਚ ਸਭ ਤੋਂ ਵੱਧ ਗਿਣਤੀ 'ਚ ਪੰਜਾਬੀ ਰਹਿੰਦੇ ਹਨ । ਪਿਛਲੀ ਦਿਨਾਂ ਤੋਂ ਹੁਣ ਤੱਕ ਕੈਨੇਡਾ 'ਚ 6 ਪੰਜਾਬੀਆਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ।