ਹਜ਼ਾਰਾਂ ਕੈਨੇਡੀਅਨ ਲੋਕਾਂ ਨੇ ਜਹਾਜ਼ ਕਰੈਸ਼ ਵਿੱਚ ਮਾਰੇ ਗਏ ਲੋਕਾਂ ਨੂੰ ਕੀਤਾ ਯਾਦ

by

ਓਟਵਾ , 10 ਜਨਵਰੀ ( NRI MEDIA )

ਤਹਿਰਾਨ ਤੋਂ ਕੀਵ ਜਾਣ ਵਾਲੀ ਯੂਕਰੇਨ ਇੰਟਰਨੈਸ਼ਨਲ ਏਅਰ ਲਾਈਨ ਦੀ ਉਡਾਣ ਦੇ ਬੁੱਧਵਾਰ ਦੇ ਹਾਦਸੇ ਦੇ ਬਾਅਦ ਤੋਂ ਕੈਨੇਡਾ ਸੋਗ ਵਿੱਚ ਹੈ , ਕੈਨੇਡੀਅਨਾਂ ਨੇ ਵੀਰਵਾਰ ਨੂੰ ਈਰਾਨ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮਾਰੇ ਗਏ 63 ਕੈਨੇਡੀਅਨ ਨਾਗਰਿਕਾਂ ਨੂੰ ਯਾਦ ਕੀਤਾ , ਇਸ ਸਮੇ ਦੌਰਾਨ ਪੂਰਾ ਮਾਹੌਲ ਬੇਹੱਦ ਭਾਵੁਕ ਨਜ਼ਰ ਆਇਆ ਅਤੇ ਲੋਕ ਸੋਗ ਦੇ ਵਿੱਚ ਰੋਂਦੇ ਹੋਏ ਵੀ ਦਿਸੇ , ਪੂਰੇ ਕੈਨੇਡਾ ਦੇ ਸ਼ਹਿਰਾਂ ਵਿੱਚ ਅਤੇ ਕੈਨੇਡੀਅਨ ਪਾਰਲੀਮੈਂਟ ਦੇ ਅੱਗੇ ਮੋਮਬੱਤੀਆਂ ਰੱਖ ਕੇ ਕੈਨੇਡੀਅਨ ਨਾਗਰਿਕਾਂ ਨੂੰ ਯਾਦ ਕੀਤਾ ਗਿਆ |


ਅਜਨਬੀ ਲੋਕ , ਸ਼ੁਭਚਿੰਤਕ ਅਤੇ ਪੀੜਿਤ ਪਰਿਵਾਰਾਂ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਆਪਣੇ ਦੇਸ਼ ਦੇ ਲੋਕਾਂ ਨੂੰ ਯਾਦ ਕਰਦੇ ਹੋਏ ਗਮਗੀਨ ਨਜ਼ਰ ਆਏ , ਇਸ ਤਰ੍ਹਾਂ ਦੀ ਕੈਂਡਲ ਮੋਮਬੱਤੀਆਂ ਦੀ ਰੌਸ਼ਨੀ, ਯਾਦਗਾਰਾਂ ਅਤੇ ਫੁੱਲ ਗੁਲਦਸਤੇ ਭੇਟ ਕਰ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ , ਹਰ ਜਗ੍ਹਾ ਤੇ ਮ੍ਰਿਤਕਾਂ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਸਨ ਅਤੇ ਲੋਕ ਉਨ੍ਹਾਂ ਨੂੰ ਯਾਦ ਕਰ ਰੋ ਰਹੇ ਸਨ |


ਇਸ ਮੌਕੇ ਤੇ ਕੈਨੇਡੀਅਨ ਪਾਰਲੀਮੈਂਟ ਦੇ ਸਾਹਮਣੇ ਹਜ਼ਾਰਾਂ ਲੋਕ ਇੱਕਠੇ ਹੋਏ ਅਤੇ ਵਿਛੜਣ ਵਾਲੇ ਇਨਾ ਲੋਕਾਂ ਨੂੰ ਯਾਦ ਕੀਤਾ , ਇਨਾ ਲੋਕਾਂ ਵਿੱਚ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਵੀ ਸ਼ਾਮਲ ਹੋਏ ਉਨ੍ਹਾਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪੀੜਿਤ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ , ਪ੍ਰਧਾਨਮੰਤਰੀਜਸਟਿਨ ਟਰੂਡੋ ਨੇ ਕਿਹਾ ਕਿ ਇਹ ਇੱਕ ਅਜਿਹਾ “ਦੁਖਾਂਤ ਹੈ ਜਿਸਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। 

ਇਸ ਸਾਰੇ ਮਾਮਲੇ ਤੋਂ ਬਾਅਦ ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਸਹੁੰ ਖਾਧੀ ਕਿ ਉਨ੍ਹਾਂ ਦੀ ਸਰਕਾਰ ਉਦੋਂ ਤੱਕ ਅਰਾਮ ਨਹੀਂ ਕਰੇਗੀ ਜਦੋਂ ਤੱਕ ਉਨ੍ਹਾਂ ਨੂੰ ਯੂਕਰੇਨ ਦੇ ਹਵਾਈ ਜਹਾਜ਼ ਦੇ ਕਰੈਸ਼ ਬਾਰੇ ਸਾਰੇ ਜਵਾਬ ਨਹੀਂ ਮਿਲ ਜਾਂਦੇ ,ਇਸ ਮਾਮਲੇ ਤੇ ਉਨ੍ਹਾਂ ਨੇ ਕਿਹਾ ਕਿ ਇਕ ਈਰਾਨੀ ਮਿਜ਼ਾਈਲ ਨੇ ਮਾਰਿਆ ਸੀ , ਟਰੂਡੋ ਨੇ ਕਿਹਾ ਕਿ ਕੈਨੇਡਾ ਕੋਲ ਕਈਂ ਸੂਤਰਾਂ ਤੋਂ ਖੁਫੀਆ ਜਾਣਕਾਰੀ ਹੈ ਜੋ ਦੱਸਦੀ ਹੈ ਕਿ ਜਹਾਜ਼ ਨੂੰ ਇਰਾਨ ਦੀ ਸਤਹ ਤੋਂ ਹਵਾ ਮਿਜ਼ਾਈਲ ਦੁਆਰਾ ਸੁੱਟਿਆ ਗਿਆ ਹੈ | 

More News

NRI Post
..
NRI Post
..
NRI Post
..