ਕੈਨੇਡਾ ‘ਚ ਭੰਗ ਪੀਣ ਵਾਲੇ ਡਰਾਈਵਰ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

by

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਵਿੱਚ 18 ਤੋਂ 34 ਸਾਲ ਉਮਰ ਵਰਗ ਦੇ ਇੱਕ ਚੌਥਾਈ ਨੌਜਵਾਨ ਭੰਗ ਦਾ ਨਸ਼ਾ ਕਰਕੇ ਡਰਾਈਵਿੰਗ ਕਰਨਾ ਪਸੰਦ ਕਰਦੇ ਹਨ। ਇਹ ਖੁਲਾਸਾ ਕੈਨੇਡੀਅਨ ਆਟੋਮੋਬਾਇਲ ਐਸੋਸੀਏਸ਼ਨ ਵੱਲੋਂ ਕੀਤੇ ਗਏ ਤਾਜ਼ਾ ਸਰਵੇਖਣ ਵਿੱਚ ਕੀਤਾ ਗਿਆ ਹੈ। ਕੈਨੇਡੀਅਨ ਆਟੋਮੋਬਾਇਲ ਐਸੋਸੀਏਸ਼ਨ ਵੱਲੋਂ ਕੀਤੇ ਗਏ ਤਾਜ਼ਾ ਸਰਵੇਖਣ ਦੇ ਨਤੀਜੇ ਚਿੰਤਾ ਪੈਦਾ ਕਰਨ ਵਾਲੇ ਹਨ। ਸਰਵੇਖਣ ਮੁਤਾਬਕ ਇਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ ਪੁਲਿਸ ਵੱਲੋਂ ਚਲਾਨ ਕਰ ਦਿੱਤਾ ਜਾਂਦਾ ਹੈ। 

ਇਸ ਲਈ ਸ਼ਰਾਬ ਦੇ ਨਸ਼ੇ ਦਾ ਬਦਲਵਾਂ ਰਾਹ ਲੱਭਣ ਲਈ ਉਹ ਭੰਗ ਪੀਣਾ ਪਸੰਦ ਕਰਦੇ ਹਨ, ਕਿਉਂਕਿ ਜ਼ਿਆਦਾਤਰ ਕੇਸਾਂ ਵਿੱਚ ਭੰਗ ਪੀਤੀ ਦਾ ਪਤਾ ਹੀ ਨਹੀਂ ਲਗਦਾ। ਕੈਨੇਡੀਅਨ ਆਟੋਮੋਬਾਇਲ ਐਸੋਸੀਏਸ਼ਨ ਨੇ ਤਾਜ਼ਾ ਸਰਵੇਖਣ ਦੇ ਅੰਕੜੇ ਪੇਸ਼ ਕਰਦੇ ਹੋਏ ਕਿਹਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।

ਜਾਗਰੂਕਤਾ ਦੀ ਘਾਟ ਕਾਰਨ ਉਹ ਭੰਗ ਦੇ ਨਸ਼ੇ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ। ਸੰਸਥ ਦੇ ਉਮੀਦ ਜਾਹਰ ਕੀਤੀ ਹੈ ਕਿ ਇਸ ਮੁੱਦੇ ਨੂੰ ਲੈ ਕੇ ਜਨਤਕ ਜਾਗਰੂਕਤਾ ਵਿੱਚ ਵਾਧਾ ਕੀਤਾ ਜਾਵੇਗਾ। ਸਰਵੇਖਣ ਮੁਤਾਬਕ 86 ਫੀਸਦੀ ਨੌਜਵਾਨ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਸ਼ਰਾਬ ਦਾ ਬਦਲਵਾਂ ਰਾਹ ਲੱਭਣ ਲਈ ਉਹ ਭੰਗ ਦਾ ਨਸ਼ਾ ਕਰਨ ਵੱਲ ਕਦਮ ਪੁੱਟਦੇ ਹਨ।

More News

NRI Post
..
NRI Post
..
NRI Post
..