Canada : ਸਤਪਾਲ ਸਿੰਘ ਜੋਹਲ ਨੇ ਕੀਤਾ ਬਰੈਂਪਟਨ ਦੇ ਸਕੂਲ ਦਾ ਦੌਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : PDSB ਟਰੱਸਟੀ ਸਤਪਾਲ ਸਿੰਘ ਜੋਹਲ ਨੇ ਕੈਨੇਡਾ ਵਿਖੇ ਬਰੈਂਪਟਨ ਦੇ ਵਾਰਡ -9 'ਚ ਸਟੈਨਲੇ ਮਿਲਜ਼ ਪਬਲਿਕ ਸਕੂਲ ਦਾ ਦੌਰਾ ਕੀਤਾ । ਦੱਸਿਆ ਜਾ ਰਿਹਾ ਇਸ ਸਕੂਲ 'ਚ 430 ਦੇ ਕਰੀਬ ਵਿਦਿਆਰਥੀ ਹਨ ਤੇ ਜਿਨ੍ਹਾਂ 'ਚੋ 60 ਫੀਸਦੀ ਤੋਂ ਵੱਧ ਵਿਦਿਆਰਥੀ ਪੰਜਾਬੀ ਭਾਈਚਾਰੇ ਦੇ ਹਨ । ਸਕੂਲ ਦੇ ਪ੍ਰਿੰਸੀਪਲ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੌਰਾਨ ਤੇ ਪਿਛਲੇ ਸਾਲ ਕਿਸੇ ਵੀ ਵਿਦਿਆਰਥੀ ਨੂੰ ਸਸਪੈਂਡ ਨਹੀ ਕਰਨਾ ਪਿਆ । ਬੀਤੀ ਦਿਨੀਂ ਇੱਕ ਵਿਦਿਆਰਥੀ ਨੇ N** ਸ਼ਬਦ ਬਾਰੇ ਸ਼ਿਕਾਇਤ ਕੀਤੀ,ਜਿਸ ਨੂੰ ਹੱਲ ਕਰਨ ਲਈ ਦੋਵੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ।

ਉਨ੍ਹਾਂ ਨੇ ਕਿਹਾ ਕਈ ਵਾਰ ਕੁੜੀਆਂ ਘਰੋਂ ਪਾਣੀ ਦੀ ਬੋਤਲ 'ਚ ਵਿਸਕੀ ਲੈ ਕੇ ਆਉਂਦੀਆਂ ਹਨ। ਮਾਪਿਆਂ ਨੂੰ ਇਹ ਸਭ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਘਰ 'ਚ ਕੀ ਕਰ ਰਹੇ ਹਨ ਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਸਾਹਮਣੇ ਸ਼ਰਾਬ ਨਹੀ ਪੀਣੀ ਚਾਹੀਦੀ ਹੈ। ਪ੍ਰਿੰਸੀਪਲ ਬੈਂਸ ਨੇ ਕਿਹਾ ਕਿ ਸਾਡੇ ਭਾਈਚਾਰੇ ਨੂੰ ਇਹ ਸਮਝਣ ਦੀ ਲੋੜ ਹੈ ਕਿ ਭਾਰਤ 'ਚ ਪਾਲਣ ਪੋਸ਼ਣ ਦੀ ਪ੍ਰੀਕਿਆ ਕੈਨੇਡਾ 'ਚ ਕੰਮ ਨਹੀਂ ਕਰੇਗੀ ।

ਇਸ ਲਈ ਮਾਪਿਆਂ ਨੂੰ ਬੱਚਿਆਂ ਦੇ ਸਰਵੋਤਮ ਹਿੱਤ ਲਈ ਸਕੂਲ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਭਾਈਚਾਰੇ ਨੂੰ ਸਾਡੇ 'ਤੇ ਭੋਰਸਾ ਕਰਨ ਦੀ ਲੋੜ ਹੈ,ਅਸੀਂ ਸਾਰੇ ਵਿਦਿਆਰਥੀਆਂ ਨਾਲ ਬਰਾਬਰ ਦਾ ਵਿਹਾਰ ਕਰਦੇ ਹਾਂ । ਜੇਕਰ ਕਿਸੇ ਵੀ ਵਿਦਿਆਰਥੀ ਵਲੋਂ ਕਿਸੇ ਦੂਜੇ ਵਿਦਿਆਰਥੀ ਦੇ ਵਿਰੁੱਧ ਭੇਦਭਾਵ ਵਾਲੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਦੇ ਨਤੀਜੇ ਹਰ ਕਿਸੇ ਲਈ ਹੁੰਦੇ ਹਨ।

ਪ੍ਰਿੰਸੀਪਲ ਨੇ ਕਿਹਾ ਕਿ ਕੈਨੇਡੀਅਨ ਅੰਗਰੇਜ਼ੀ ਲਹਿਜ਼ਾ ਮੌਜੂਦਾ ਤੇ ਭਵਿੱਖ ਦੇ ਕੈਨੇਡਾ ਲਈ ਅਸਲੀਅਤ ਨਹੀਂ ਹੈ । ਉਨ੍ਹਾਂ ਨੇ ਕਿਹਾ ਅਸੀਂ ਇੱਕ ਇਮੀਗ੍ਰੇਸ਼ਨ ਦੁਆਰਾ ਸੰਚਾਲਿਤ ਦੇਸ਼ ਹਾਂ । ਉਨ੍ਹਾਂ ਕਿਹਾ ਕਿ ਸਕੂਲ ਵਿੱਚ ਯੋਗ ਤੇ ਮਾਨਤਾ ਪ੍ਰਾਪਤ ਅਧਿਆਪਕ ਪੜ੍ਹਾਉਣ ਲਈ ਕਾਫੀ ਹਨ। ਬੈਂਸ ਨੇ ਕਿਹਾ ਕਿ ਮਾਪਿਆਂ ਨੂੰ ਸਾਡੇ ਸਕੂਲਾਂ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਪੜ੍ਹੇ- ਲਿਖੇ ਤੇ ਸਿੱਖਿਅਤ ਅਧਿਆਪਕਾਂ ਦੀ ਅੰਗਰੇਜ਼ੀ ਭਾਸ਼ਾ ਨੂੰ ਲੈ ਕੇ ਚਿੰਤਾ ਨਹੀ ਹੋਣੀ ਚਾਹੀਦੀ ਹੈ ।