ਕੈਨੇਡਾ: ਸੁਰੱਖਿਆ ਕਸਰਤ ਫੇਲ੍ਹ! ਕੈਲਗਰੀ ਹਸਪਤਾਲ ‘ਚੋਂ ਗੈਂਗਸਟਰ ਫਰਾਰ

by nripost

ਵੈਨਕੂਵਰ (ਪਾਇਲ): ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ ਵਲੋਂ ਵੱਡਾ ਤਰੱਦਦ ਕਰਕੇ ਵੱਖ-ਵੱਖ ਅਪਰਾਧਾਂ ਹੇਠ ਗ੍ਰਿਫਤਾਰ ਕੀਤਾ ਗਿਆ ਕਥਿਤ ਗੈਂਗਸਟਰ ਜਗਦੀਪ ਸਿੰਘ ਬੀਤੀ ਰਾਤ ਕੈਲਗਰੀ ਦੇ ਰੌਕੀਵਿਊ ਹਸਪਤਾਲ ’ਚੋਂ ਫ਼ਰਾਰ ਹੋ ਗਿਆ। ਅਜੇ ਉਸ ਤੋਂ ਫਿਰੌਤੀਆਂ ਨਾਲ ਸਬੰਧਤ ਗੈਂਗਸਟਰ ਸਰਗਰਮੀਆਂ ਬਾਰੇ ਜਾਂਚ ਅਰੰਭੀ ਹੀ ਜਾਣ ਲੱਗੀ ਸੀ, ਪਰ ਉਸ ਨੇ ਬਿਮਾਰੀ ਦਾ ਬਹਾਨਾ ਬਣਾਇਆ, ਜਿਸ ਕਾਰਨ ਉਸ ਨੂੰ ਕੱਲ੍ਹ ਹਸਪਤਾਲ ਦਾਖਲ ਕਰਵਾਇਆ ਸੀ।

ਸੀਬੀਐਸਏ ਵਲੋਂ ਵੱਖ ਵੱਖ ਪੁਲਿਸ ਬਲਾਂ ਦੇ ਸਹਿਯੋਗ ਨਾਲ ਉਸ ਦੀ ਭਾਲ ਵਿੱਚ ਤੇਜ਼ੀ ਲਿਆਂਦੀ ਗਈ ਹੈ। ਏਜੰਸੀ ਵਲੋਂ ਗੈਰਕਾਨੂੰਨੀ ਢੰਗ ਨਾ ਰਹਿ ਰਹੇ ਲੋਕਾਂ ਦੀ ਫੜੋ ਫੜਾਈ ਮੌਕੇ ਅਚਾਨਕ ਜਗਦੀਪ ਕਾਬੂ ਆ ਗਿਆ ਸੀ। ਬੇਸ਼ੱਕ ਏਜੰਸੀ ਵਲੋਂ ਵਧੇਰੇ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਗਿਆ ਹੈ, ਪਰ ਸੂਤਰਾਂ ਅਨੁਸਾਰ ਏਜੰਸੀ ਨੂੰ ਉਸ ਦੀ ਪੁੱਛਗਿੱਛ ਦੌਰਾਨ ਵੱਡੇ ਅਪਰਾਧਾਂ ਬਾਰੇ ਖੁਲਾਸੇ ਹੋਣ ਦਾ ਵਿਸ਼ਵਾਸ ਹੈ।

More News

NRI Post
..
NRI Post
..
NRI Post
..