ਰਫਿਊਜ਼ੀਆਂ ਨੂੰ ਆਪਣੇ ਦੇਸ਼ ਨਹੀਂ ਵੜਨ ਦਵੇਗਾ ਕੈਨੇਡਾ

by

ਓਂਟਾਰੀਓ (ਵਿਕਰਮ ਸਹਿਜਪਾਲ) : ਕੈਨੇਡਾ 'ਚ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨੇ ਸੰਸਦ 'ਚ ਇਕ ਸੋਧ ਬਿੱਲ ਦੇ ਜ਼ਰੀਏ ਆਖਿਆ ਹੈ ਕਿ ਕੈਨੇਡਾ ਉਨ੍ਹਾਂ ਸਾਰੇ ਰਫਿਊਜ਼ੀਆਂ ਨੂੰ ਆਪਣੀਆਂ ਸਰਹੱਦਾਂ 'ਚ ਆਉਣ ਤੋਂ ਰੋਕੇਗਾ, ਜਿਨ੍ਹਾਂ ਨੂੰ ਅਮਰੀਕਾ ਸਮੇਤ ਹੋਰ ਦੇਸ਼ ਠੁਕਰਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਠੁਕਰਾਏ ਜਾਣ ਤੋਂ ਬਾਅਦ ਹਜ਼ਾਰਾਂ ਰਫੂਜ਼ੀਆਂ ਨੇ ਕੈਨੇਡਾ ਵੱਲ ਆਪਣੇ ਕਦਮ ਵਧਾਏ ਹਨ। ਬਿੱਲ 'ਚ ਇਸ ਗੱਲ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਕਿ ਸਰਕਾਰ ਵੱਲੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਅਜਿਹੇ ਸਾਰੇ ਗੈਰ-ਕਾਨੂੰਨੀ ਇਮੀਗ੍ਰੈਂਟਸ ਨੂੰ ਰੋਕਣ ਅਤੇ ਉਨ੍ਹਾਂ ਵਾਪਸ ਕਰਨ ਦਾ ਅਧਿਕਾਰ ਹੋਵੇਗਾ। 


ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਅਮਰੀਕਾ ਤੋਂ ਇਲਾਵਾ ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਰਫੂਜ਼ੀਆਂ ਦੀਆਂ ਅਰਜ਼ੀਆਂ ਠੁਕਰਾ ਦਿੱਤੀਆਂ ਜਾਣ ਤੋਂ ਬਾਅਦ ਕੈਨੇਡਾ ਇਨ੍ਹਾਂ ਅਰਜ਼ੀਆਂ 'ਤੇ ਵਿਚਾਰ ਨਹੀਂ ਕਰੇਗਾ। ਕੈਨੇਡਾ ਸਰਕਾਰ ਮੁਤਾਬਕ 2 ਲੱਖ ਰਫੂਜ਼ੀਆਂ ਦੀਆਂ ਅਰਜ਼ੀਆਂ ਲੰਬਿਤ ਹਨ, ਇਨ੍ਹਾਂ 'ਚੋਂ 20 ਹਜ਼ਾਰ ਉਹ ਰਫੂਜ਼ੀ ਹਨ ਜਿਨ੍ਹਾਂ ਨੂੰ ਅਮਰੀਕਾ ਨੇ 2018 'ਚ ਠੁਕਰਾ ਦਿੱਤਾ ਹੈ।

More News

NRI Post
..
NRI Post
..
NRI Post
..