ਕੈਨੇਡਾ : ਟੋਰਾਂਟੋ ਵਿਚ ਗੋਲੀਬਾਰੀ ਦੌਰਾਨ 2 ਜਣਿਆਂ ਦੀ ਹੋਈ ਮੌਤ

by

ਟੋਰਾਂਟੋ ਡੈਸਕ (ਵਿਕਰਮ ਸਹਿਜਪਾਲ) : ਟੋਰਾਂਟੋ ਦੇ ਮਾਊਂਟ ਡੈਨਿਸ ਇਲਾਕੇ ਵਿਚ ਗੋਲੀਬਾਰੀ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਰਿਹਾਇਸ਼ੀ ਇਮਾਰਤ ਦੇ ਬਾਹਰ ਦੋ ਜਣੇ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲੇ ਜਿਨ੍ਹਾਂ ਵਿਚੋਂ ਇਕ ਨੂੰ ਮੌਕੇ 'ਤੇ ਮ੍ਰਿਤਕ ਕਰਾਰ ਦੇ ਦਿਤਾ ਗਿਆ ਜਦਕਿ ਦੂਜੇ ਨੇ ਹਸਪਤਾਲ ਵਿਚ ਦਮ ਤੋੜ ਦਿਤਾ। 

ਸ਼ਨਿੱਚਰਵਾਰ ਵੱਡੇ ਤੜਕੇ ਪੁਲਿਸ ਨੂੰ ਜੇਨ ਸਟ੍ਰੀਟ ਅਤੇ ਐਗਲਿੰਟਨ ਐਵੇਨਿਊ ਇਲਾਕੇ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਦੱਸਿਆ ਕਿ ਦੋ ਮੌਤਾਂ ਤੋਂ ਇਲਾਵਾ ਤੀਜੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਗੋਲੀਬਾਰੀ ਦੀ ਵਾਰਦਾਤ ਨਾਲ ਸਿੱਧੇ ਤੌਰ 'ਤੇ ਜੁੜਿਆ ਹੋਇਆ ਹੈ ਜਾਂ ਨਹੀਂ। 

ਇੰਸਪੈਕਟਰ ਨੌਰਮ ਪ੍ਰੌਕਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤੀਜੇ ਵਿਅਕਤੀ ਦਾ ਘਟਨਾ ਨਾਲ ਸਬੰਧ ਹੋ ਸਕਦਾ ਹੈ ਪਰ ਫ਼ਿਲਹਾਲ ਮਾਮਲਾ ਜਾਂਚ ਅਧੀਨ ਹੋਣ ਕਾਰਨ ਕੁਝ ਵੀ ਕਹਿਣਾ ਮੁਸ਼ਕਲ ਹੋਵੇਗਾ। ਪ੍ਰੌਕਟਰ ਨੇ ਕਿਹਾ ਕਿ ਪੁਲਿਸ ਵੱਲੋਂ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਤਾਂ ਕਿ ਵਾਰਦਾਤ ਦਾ ਸੁਰਾਗ ਮਿਲ ਸਕੇ। ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਅਤੇ ਨਾ ਹੀ ਸੰਭਾਵਤ ਸ਼ੱਕੀਆਂ ਦੇ ਵੇਰਵੇ ਜਾਰੀ ਕੀਤੀ ਗਏ ਹਨ।

More News

NRI Post
..
NRI Post
..
NRI Post
..