ਓਟਾਵਾ , 30 ਮਾਰਚ ( NRI MEDIA )
ਫੈਡਰਲ ਸਰਕਾਰ ਨੇ ਯੂ.ਕੇ. ਜਾਣ ਵਾਲੇ ਕੈਨੇਡੀਅਨ ਨਾਗਰਿਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ , ਇਹ ਅਲਰਟ ਯੂਕੇ ਦੇ ਯੂਰੋਪ ਤੋਂ ਵੱਖ ਹੋਣ ਵਾਲੇ ਬ੍ਰੇਕਜਿਟ ਸਮਝੌਤੇ ਨਾਲ ਸਬੰਧਤ ਹੈ , ਸਰਕਾਰ ਨੇ ਯੂਕੇ ਵਿਚ ਬ੍ਰੇਕਜਿਟ ਸਮਝੌਤੇ ਦੇ ਪ੍ਰਦਰਸ਼ਨ ਦੇ ਤੇਜ਼ ਹੋਣ ਤੋਂ ਬਾਅਦ "ਉੱਚ ਪੱਧਰ ਦੀ ਸਾਵਧਾਨੀ ਵਰਤਣ" ਲਈ ਚੇਤਾਵਨੀ ਜਾਰੀ ਕੀਤੀ ਹੈ , ਗਲੋਬਲ ਅਫੇਅਰਜ਼ ਕੈਨੇਡਾ ਨੇ ਆਪਣੀ ਵੈੱਬਸਾਈਟ ਦੇ ਅਨੁਸਾਰ ਯੂਕੇ ਦੇ ਵਿੱਚ ਹਿੰਸਕ ਪ੍ਰਦਰਸ਼ਨ ਹੋਣ ਅਤੇ "ਅੱਤਵਾਦ ਦੀ ਧਮਕੀ" ਵਾਲੇ ਹਮਲੇ ਹੋਣ ਦੀ ਸਭਵਣਾ ਪ੍ਰਗਟ ਕੀਤੀ ਹੈ |
ਏਜੰਸੀ ਨੇ ਟਵਿੱਟਰ 'ਤੇ ਲਿਖਿਆ ਕਿ "ਹਿੰਸਾ ਦੇ ਐਕਟ ਦੇ ਨਾਲ ਨਾਲ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਫੋਰਸਾਂ ਦੇ ਵਿੱਚ ਟਕਰਾਅ ਹੋ ਸਕਦਾ ਹੈ." "ਉਹਨਾਂ ਖੇਤਰਾਂ ਤੋਂ ਪ੍ਰਹੇਜ਼ ਕਰੋ ਜਿੱਥੇ ਪ੍ਰਦਰਸ਼ਨ ਆ ਰਹੇ ਹਨ ਅਤੇ ਜਿਥੇ ਇਨ੍ਹਾਂ ਦੇ ਨੇੜੇ ਬਣੇ ਹੋਏ ਸਬਵੇ ਸਟੇਸ਼ਨ ਹਨ , ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵਲੋਂ ਯੂਰੋਪੀ ਸੰਘ ਤੋਂ ਬ੍ਰਿਟੇਨ ਦੀ ਪ੍ਰਸਤਾਵਿਤ ਵੱਖ ਹੋਣ ਦੇ ਮਸੌਦੇ ਦਾ ਵਿਰੋਧ ਹੋਣ ਦੇ ਬਾਅਦ ਇਹ ਚੇਤਾਵਨੀ ਦਿੱਤੀ ਗਈ ਹੈ ,ਪ੍ਰਧਾਨਮੰਤਰੀ ਥੇਰੇਸਾ ਮੇਅ ਦਾ ਬ੍ਰੇਕਜਿਟ ਸੌਦਾ ਸੰਸਦ ਦੁਆਰਾ ਤੀਜੀ ਵਾਰ ਸ਼ੁੱਕਰਵਾਰ ਸਵੇਰੇ ਸੰਸਦ ਮੈਂਬਰਾਂ ਵੱਲੋਂ ਖਾਰਜ ਕਰ ਦਿੱਤਾ ਗਈ ਹੈ |
ਬ੍ਰੇਕਜਿਟ ਦੇ ਸਮਰਥਕਾਂ ਦੁਆਰਾ ਸ਼ੁੱਕਰਵਾਰ ਨੂੰ ਜਸ਼ਨ ਮਨਾਉਣ ਦੀ ਯੋਜਨਾਵਾਂ ਤਿਆਗ ਦਿੱਤੀਆਂ ਗਈਆਂ ਅਤੇ ਕਈ ਲੋਕ ਬ੍ਰੇਕਜਿਟ ਦੇ ਹੱਕ ਵਿੱਚ ਸੜਕਾਂ ਉੱਤੇ ਉੱਤਰ ਆਏ ਕਿਉਂਕਿ ਸੰਸਦ ਮੈਂਬਰਾਂ ਨੇ ਇਸਦੇ ਵਿਰੋਧ ਵਿੱਚ ਵੋਟ ਦਿੱਤੇ ਹਨ ਪ੍ਰਦਰਸ਼ਨਕਾਰੀਆਂ ਨੇ ਯੂਨੀਅਨ ਜੈਕ ਝੰਡੇ ਲਹਿਰਾਏ ਅਤੇ "ਬਾਈ-ਬਾਈ ਈ.ਯੂ." ਦੇ ਨਾਅਰੇ ਲਗਾਏ |



