ਰੂਸ ਨੂੰ ਹਰਾ ਆਈਸ ਹਾਕੀ ਚੈਪੀਅਨਸ਼ਿਪ ਵਿਚ ਕੈਨੇਡਾ ਬਣਿਆ ਵਿਸ਼ਵ ਵਿਜੇਤਾ

by

ਚੈਕ ਰਿਪਬਲਿਕ , 06 ਜਨਵਰੀ ( NRI MEDIA )

ਵਿਸ਼ਵ ਜੂਨੀਅਰ ਆਈਸ ਹਾਕੀ ਚੈਪੀਅਨਸ਼ਿਪ ਵਿਚ ਕੈਨੇਡਾ ਨੇ ਰਿਕਾਰਡ ਬਣਾ ਦਿੱਤਾ ਹੈ , ਕੈਨੇਡਾ ਦੀ ਟੀਮ ਨੇ ਰੂਸ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ ਹੈ , ਇਹ ਮੈਚ ਬੇਹੱਦ ਰੋਮਾਂਚਕ ਰਿਹਾ ਜਿਸਦੇ ਆਖਰੀ ਪਲਾਂ ਦੇ ਵਿੱਚ ਕੈਨੇਡਾ ਨੂੰ ਇਹ ਵੱਡੀ ਜਿੱਤ ਪ੍ਰਾਪਤ ਹੋਈ ਹੈ , ਚੈਕ ਰਿਪਬਲਿਕ ਵਿਚ ਖੇਡੇ ਗਏ ਇਸ ਮੁਕਾਬਲੇ ਦੇ ਵਿਚ ਕੈਨੇਡਾ ਨੇ ਰੂਸ ਦੀ ਟੀਮ ਨੂੰ 3 ਦੇ ਮੁਕਾਬਲੇ 4 ਗੋਲਾਂ ਦੇ ਅੰਤਰ ਨਾਲ ਹਰਾ ਦਿੱਤਾ ਹੈ |


ਕੈਨੇਡਾ ਦੀ ਜਿੱਤ ਤੋਂ ਬਾਅਦ ਹਰ ਪਾਸੇ ਜਸ਼ਨ ਦਾ ਮਾਹੌਲ ਸੀ , ਪੂਰਾ ਸਟੇਡੀਅਮ ਕੈਨੇਡਾ ਦੇ ਝੰਡਿਆਂ ਨਾਲ ਭਰਿਆ ਸੀ ਅਤੇ ਨਾਅਰਿਆਂ ਦੇ ਨਾਲ ਗੂੰਜ ਰਿਹਾ ਸੀ ,  ਕੈਨੇਡਾ ਦੀ ਜਿੱਤ ਤੋਂ ਬਾਅਦ ਜਦੋਂ ਕੈਨੇਡਾ ਦਾ ਰਾਸ਼ਟਰੀ ਗੀਤ ਵਜਾਇਆ ਗਿਆ ਤਾਂ ਹਰ ਕੋਈ ਮਾਨ ਮਹਿਸੂਸ ਕਰ ਰਿਹਾ ਸੀ , ਪੂਰੀ ਟੀਮ , ਟੀਮ ਮੈਨੇਜਮੈਂਟ ਅਤੇ ਦਰਸ਼ਕ ਕੈਨੇਡਾ ਦੇ ਰੰਗ ਵਿਚ ਡੁੱਬੇ ਹੋਏ ਨਜ਼ਰ ਆ ਰਹੇ ਸਨ |


ਅਕੀਲ ਥਾਮਸ ਨੇ ਤੀਜੇ ਕੁਆਟਰ ਵਿਚ 3:58 ਦੇ ਬਾਕੀ ਰਹਿੰਦੇ ਸਕੋਰ ਨਾਲ ਸ਼ਾਨਦਾਰ ਵਾਪਸੀ ਕੀਤੀ ਅਤੇ ਸਾਲਾਨਾ ਅੰਡਰ -20 ਟੂਰਨਾਮੈਂਟ ਵਿਚ ਦੇਸ਼ ਦੇ 18 ਵੇਂ ਖਿਤਾਬ ਲਈ 4-3 ਦੀ ਜਿੱਤ ਪ੍ਰਾਪਤ ਕੀਤੀ , ਥਾਮਸ ਨੇ  ਕਿਹਾ ਕਿ ਇਹ ਅਵਿਸ਼ਵਾਸ਼ਯੋਗ ਮਹਿਸੂਸ ਕਰਨਾ ਹੈ , ਇਹ ਇੱਕ ਲੰਮਾ ਟੂਰਨਾਮੈਂਟ ਰਿਹਾ , ਹੁਣ ਆਖਰਕਾਰ ਇਹ ਖਤਮ ਹੋ ਗਿਆ ਅਤੇ ਸਾਡੇ ਗਰਦਨ ਦੁਆਲੇ ਸੋਨੇ ਦੇ ਤਗਮੇ ਹਨ , ਅਸੀਂ ਬੇਹੱਦ ਖੁਸ਼ ਹਾਂ |