ਕੈਨੇਡਾ ‘ਚ ਸੋਮਵਾਰ ਨੂੰ ਹੋਣਗੀਆਂ ਚੋਣਾਂ, ਕੌਣ ਬਣੇਗਾ ਕੈਨੇਡਾ ਦਾ ਪ੍ਰਧਾਨ ਮੰਤਰੀ

by mediateam

ਓਂਟਾਰੀਓ ਡੈਸਕ (Vikram Sehajpal) : ਆਉਂਦੇ ਸੋਮਵਾਰ ਨੂੰ ਕੈਨੇਡਾ ਦੀ 43ਵੀਂ ਸੰਸਦ ਦੀ ਚੋਣ ਵਾਸਤੇ ਵੋਟਿੰਗ ਦੀ ਤਿਆਰੀ ਪੂਰੀ ਹੋ ਗਈ ਹੈ। ਦੇਸ਼ ਦੇ ਸਾਰੇ 6 ਜ਼ੋਨਾਂ 'ਚ ਵੋਟਾਂਪਾਉਣ ਦਾ ਸਮਾਂ ਇੱਕੋ ਜਿਹਾ ਰਹੇਗਾ। ਬ੍ਰਿਟਿਸ਼ ਕੋਲੰਬੀਆ 'ਚ ਇਹ ਸਮਾਂ ਸਵੇਰੇ 7 ਤੋਂ ਸ਼ਾਮ 7 ਵਜੇ ਤਕ, ਐਲਬਰਟਾ ਤੇ ਸੈਸਕੈਚੇਵਾਨ 'ਚ ਸਵੇਰੇ ਸਾਢੇ 7 ਤੋਂ ਸ਼ਾਮ ਸਾਢੇ 7 ਵਜੇ, ਓਂਟੈਰੀਓ 'ਚ ਸਵੇਰੇ ਸਾਢੇ 9 ਤੋਂ ਰਾਤ ਸਾਢੇ 9 ਵਜੇ ਤਕ ਵੋਟਾਂ ਪਾਉਣ ਦਾ ਸਿਲਸਿਲਾ ਜਾਰੀ ਰਹੇਗਾ। 

ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਅੱਧੀ ਰਾਤ ਤੱਕ ਸਥਿਤੀ ਸਪਸ਼ਟ ਹੋ ਜਾਣ ਦੀ ਸੰਭਾਵਨਾ ਹੈ। ਨਿਯਮਾਂ ਮੁਤਾਬਕ 11 ਤੋਂ 14 ਅਕਤੂਬਰ ਤਕ ਐਡਵਾਂਸ ਵੋਟਿੰਗ ਦੌਰਾਨ 47 ਲੱਖ ਦੇਸ਼ ਵਾਸੀਆਂ ਨੇ ਆਪਣੇ ਅਧਿਕਾਰ ਦੀ ਵਰਤੋਂ ਕਰ ਲਈ ਹੈ।

ਕੈਨੇਡਾ 'ਚ ਭਾਰਤੀਆਂ ਦੀ ਬੱਲੇ-ਬੱਲੇ

50 ਦੇ ਕਰੀਬ ਭਾਰਤੀ ਮੂਲ ਦੇ ਉਮੀਦਵਾਰ, ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਮੈਦਾਨ 'ਚ ਹਨ। ਚੋਣ ਸਰਵੇਖਣਾਂ 'ਚ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਦਾ ਨਹੀਂ ਜਾਪਦਾ। ਮਿਲੀ-ਜੁਲੀ ਸਰਕਾਰ ਬਣਨ ਦੀ ਸੰਭਾਵਨਾ ਹੈ।।ਐੱਨਡੀਪੀ ਆਗੂ ਜਗਮੀਤ ਸਿੰਘ ਦੀ ਕਾਰਗ਼ੁਜ਼ਾਰੀ 'ਚ ਵਾਧਾ ਦਰਜ ਹੋਣ ਮਗਰੋਂ ਉਹ 'ਕਿੰਗ ਮੇਕਰ' ਦੀ ਭੂਮਿਕਾ 'ਚ ਆ ਗਏ ਮੰਨੇ ਜਾਂਦੇ ਹਨ।।