ਵਿਨੀਪੈਗ (ਪਾਇਲ): ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨ ਲਈ ਕਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਨਿਊ ਡੈਮੋਕ੍ਰੇਟਿਕ ਪਾਰਟੀ ਆਫ ਮੈਨੀਟੋਬਾ (NDP) ਨੇ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਲਈ ਸਰਵਜਨਕ ਹੈਲਥ-ਕੇਅਰ ਕਵਰੇਜ ਮੁੜ ਲਾਗੂ ਕਰਨਗੇ, ਜੋ KPC ਸਰਕਾਰ ਨੇ 2018 ਵਿੱਚ ਬੰਦ ਕਰ ਦਿੱਤਾ ਸੀ ਪਰ ਤਾਜ਼ਾ ਬਜਟ ਵਿੱਚ ਕੋਈ ਕਾਰਵਾਈ ਨਹੀਂ ਹੋਈ।ਵਿਦਿਆਰਥੀਆਂ ਦੇ ਅਨੁਸਾਰ, ਪ੍ਰਾਈਵੇਟ ਬੀਮਾ ਯੋਜਨਾ ਵਿੱਚ ਹਾਈ ਪ੍ਰੀਮੀਅਮ ਅਤੇ ਸੀਮਿਤ ਕਵਰੇਜ ਹੀ ਹੈ, ਜਿਸ ਦੀ ਕਾਰਨ ਨਾਲ ਉਨ੍ਹਾਂ ਨੂੰ ਵੱਡੇ ਖ਼ਰਚੇ ਚੁੱਕਣੇ ਪੈ ਰਹੇ ਹਨ।
ਵਿਨੀਪੈਗ ਵਿੱਚ ਪ੍ਰੀਮੀਅਰ ਦੇ ਹਲਕੇ ਦੇ ਦਫ਼ਤਰ ਦੇ ਬਾਹਰ ਇੱਕ ਛੋਟੇ ਇਕੱਠ ਵਿੱਚ ਵਿਦਿਆਰਥੀਆਂ ਨੇ ਕਿਹਾ ਕਿ ਦੋ ਸਾਲ ਬਾਅਦ, ਉਹ ਅਜੇ ਵੀ ਸੂਬਾਈ ਸਿਹਤ ਬੀਮੇ ਲਈ ਯੋਗ ਨਹੀਂ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਹੈਲਥ-ਕੇਅਰ ਇੱਕ ਮੂਲ ਮਨੁੱਖੀ ਹੱਕ ਹੈ, ਜੋ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਅਤੇ ਸਰਵਜਨਕ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਮੈਨੀਟੋਬਾ ਵਿਧਾਨ ਸਭਾ ਮੂਹਰੇ ਵੀ ਇੱਕ ਰੈਲੀ ਕੀਤੀ, ਜਿਸ ਵਿੱਚ ਸੂਬਾਈ ਸਰਕਾਰ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਿਹਤ ਸੰਭਾਲ ਕਵਰੇਜ ਨੂੰ ਬਹਾਲ ਕਰਨ ਦੇ ਆਪਣੇ ਮੁਹਿੰਮ ਦੇ ਵਾਅਦੇ ਨੂੰ ਪੂਰਾ ਕਰਨ ਦੀ ਅਪੀਲ ਕੀਤੀ।



