ਕਨੇਡਾ ਦੀ ਕਬੱਡੀ ਟੀਮ ਦੀ ਸ਼ਾਨ ਹਨ ਤਿੰਨ ਸਿੱਖ ਖਿਡਾਰੀ, ਖਿਤਾਬੀ ਮੁਕਾਬਲੇ ਭਾਰਤ ਨੂੰ ਦੇਣਗੇ ਸਖਤ ਟੱਕਰ

by

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਸਰਕਾਰ ਵਲੋ ਕਰਵਾਏ ਜਾ ਰਹੇ ਕਬੱਡੀ ਕੱਪ ਵਿਚ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਫਾਈਨਮ ਮੁਕਾਬਲਾ ਭਾਰਤ ਤੇ ਕਨੇਡਾ ਦੀਆਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ। ਇਸ ਮਹਾਂਮੁਕਾਬਲੇ ਵਿਚ ਜਦੋ ਕਨੇਡਾ ਤੇ ਭਾਰਤ ਦੀਆਂ ਟੀਮਾਂ ਆਹਮਣੇ ਸਾਹਮਣੇ ਹੋਣਗੀਆਂ ਤਾਂ ਕਪੂਰਥਲਾ ਜਿਲੇ ਦੇ ਖਿਡਾਰੀਆਂ ਜ਼ਿਕਰ ਸਭ ਤੋਂ ਜ਼ਿਆਦਾ ਹੋਵੇਗਾ। ਕਿਉਕਿ ਕਨੇਡਾ ਟੀਮ ਵਿਚ ਕਪੂਰਥਲਾ ਜਿਲੇ ਨਾਲ ਸਬੰਧਿਤ ਤਿੰਨ ਖਿਡਾਰੀ ਦੋ ਰੇਡਰ ਤੇ ਇਕ ਜਾਫੀ ਕਨੇਡਾ ਦੀ ਜਿੱਤ ਦਾ ਮੁੱਖ ਸੂਤਰਧਾਰ ਹੋਣਗੇ। ਕਨੇਡਾ ਦੀ ਟੀਮ ਵਲੋ ਕਾਲਾ ਸੰਘਿਆਂ ਦੇ ਤੋਚੀ ਦੇ ਪੁੱਤਰ ਹਰਮਨ ਸੰਘਾ ਰੇਡਰ ਤੇ ਜੋਬਨ ਸੰਘਾ ਜਾਫੀ ਖੇਡ ਰਹੇ ਹਨ। ਦੋਵੇ ਕੇਸਾਧਾਰੀ ਹਨ ਤੇ ਕਨੇਡਾ ਦੇ ਜੰਮਪਲ ਹਨ ਤੇ ਦੋਵਾ ਭਰਾਵਾਂ ਨੇ ਵਿਸ਼ਵ ਕੱਪ ਦੇ ਲੀਗ ਮੈਚਾਂ ਵਿਚ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ ਹੈ। 

ਉਥੇ ਹੀ ਪਿੰਡ ਜੈਰਾਮਪੁਰ ਦੇ ਪ੍ਰੇਮ ਸਿੰਘ ਸੰਘੇੜਾ ਦਾ ਪੁੱਤਰ ਜਸਕਰਨ ਸਿੰਘ ਸੰਘੇੜਾ ਵਿਚ ਕਨੇਡਾ ਟੀਮ ਵਲੋ ਰੇਡਾਂ ਪਾਵੇਗਾ। ਜਿਸ ਦੀ ਇੰਗਲੈਡ ਨਾਲ ਖੇਡੇ ਗਏ ਸੈਮੀਫਾਈਨ ਮੈਚ ਵਿਚ ਖੂਬ ਚਰਚਾ ਹੋਈ ਸੀ। ਕਨੇਡਾ ਦੀ ਟੀਮ ਦੇ ਇਹ ਤਿੰਨੇ ਸਿੱਖ ਖਿਡਾਰੀ ਜਿਥੇ ਆਪਣੀ ਦਮਦਾਰ ਖੇਡ ਹਨ ਚਰਚਾ ਹਾਸਲ ਕਰ ਰਹੇ ਹਨ ਉਥੇ ਹੀ ਸਿੱਖੀ ਸਰੂਪ ਵਿਚ ਹੋਣ ਕਾਰਨ ਇਨ੍ਹਾ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। 

ਕਨੇਡਾ ਦੀ ਟੀਮ ਦਾ ਫਾਈਨਲ ਮੁਕਾਬਲਾ ਭਾਰਤ ਦੀ ਟੀਮ ਨਾਲ ਹੋਣਾ ਹੈ ਜਿਸ ਵਿਚ ਵੀ ਕਪੂਰਥਲਾ ਜਿਲੇ ਦੀ ਖਿਡਾਰੀਆਂ ਦੀ ਭਰਮਾਰ ਹੈ। ਭਾਰਤੀ ਟੀਮ ਦੀ ਕਪਤਾਨੀ ਸੁਰਖਪੁਰ ਪਿੰਡ ਦੇ ਯਾਦਵਿੰਦਰ ਸਿੰਘ ਯਾਦਾ ਦੇ ਹੱਥਾਂ ਵਿਚ ਹੈ ਤੇ ਉਸਦੇ ਮੋਢਿਆ ਤੇ ਹੀ ਭਾਰਤੀ ਜਾਫ ਲਾਈਨ ਦੀ ਜਿੰਮੇਵਾਰੀ ਹੋਵੇਗੀ। ਇਸ ਤੋਂ ਸੰਗੋਜਲਾ ਪਿੰਡ ਦੇ ਰਣਧੋਧ ਸਿੰਘ ਯੋਧਾ ਜਾਫੀ, ਮਹਿਮਦਾਵਲ ਪਿੰਡ ਦੇ ਜੋਤਾ ਮਹਿਦਵਾਲ, ਦਬੁਲੀਆ ਪਿੰਡ ਦੇ ਸ਼ੁਰਲੀ ਵੀ ਵਿਸ਼ਵ ਕੱਪ ਫਾਈਨਲ ਵਿਚ ਭਾਰਤੀ ਟੀਮ ਵਲੋ ਆਪਣੇ ਜ਼ੋਰ ਦਿਖਾਉਣਗੇ। ਉਥੇ ਹੀ ਫਾਈਨਲ ਵਿਚ ਜਿਥੇ ਕਪੂਰਥਲਾ ਜਿਲੇ ਦੇ ਹੀ ਪ੍ਰੋ ਅਮਰੀਕ ਸਿੰਘ, ਤਰਲੋਕ ਸਿੰਘ ਮੱਲ੍ਹੀ ਤੇ ਹੋਰ ਅੰਪਾਰਿੰਗ ਕਰਦੇ ਵੀ ਨਜ਼ਰ ਆਉਣੇਗ। ਦੱਸਿਆ ਜਾ ਰਿਹਾ ਹੈ ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਫਾਈਨਲ ਮੁਕਾਬਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ।

ਕਨੇਡੀਅਨ ਕਬੱਡੀ ਟੀਮ ਦਾ ਕੀਤਾ ਗਿਆ ਸਨਮਾਨ

ਐਮਜੀਐਨ ਪਬਲਿਕ ਸਕੂਲ ਕਪੂਰਥਲਾ ਵਿਖੇ ਕਨੇਡਾ ਦੀ ਕਬੱਡੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਰਸ਼ਮੀ ਸ਼ਰਮਾ, ਵਾਈਸ ਪ੍ਰਿੰਸੀਪਲ ਮਲਕੀਅਤ ਸਿੰਘ ਨੇ ਟੀਮ ਦੇ ਖਿਡਾਰੀਆਂ ਦੇ ਸਹਾਇਕ ਸਟਾਫ ਨੂੰ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸੁਆਗਤ ਕੀਤਾ। ਕਨੇਡੀਅਨ ਟੀਮ ਦੇ ਖਿਡਾਰੀਆਂ ਨਾਲ ਸਕੂਲ ਨੇ ਵਿਦਿਆਰਥੀਆਂ ਨੇ ਪ੍ਰਸ਼ਨ ਉਤਰ ਵੀ ਕੀਤੇ। ਇਸ ਮੌਕੇ ਤੇ ਅਮਰੀਕ ਸਿੰਘ ਐਸੋਸੀਏਟ ਪ੍ਰੋਫੇਸਰ ਖੇਡ ਵਿਭਾਗ, ਤਰਲੋਚਨ ਸਿੰਘ ਕੋਚ ਤੇ ਕਬੱਡੀ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।