ਕੈਨੇਡੀਅਨ ਫੈਡਰਲ ਚੋਣਾਂ : ਟਰੂਡੋ ਨੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਪਾਈ ਵੋਟ

by mediateam

ਮਾਂਟਰੀਅਲ (Vikram Sehajpal) : ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਆਪਣੀ ਪਤਨੀ ਅਤੇ ਤਿੰਨਾਂ ਬੱਚਿਆਂ ਨਾਲ ਮਾਂਟਰੀਅਲ ਦੇ ਪਾਪੀਨਿਓ ਪੋਲਿੰਗ ਬੂਥ 'ਚ ਵੋਟ ਪਾਉਣ ਪਹੁੰਚੇ। ਇਸ ਦੀ ਜਾਣਕਾਰੀ ਜਸਟਿਨ ਟਰੂਡੋ ਨੇ ਆਪਣੇ ਟਵਿੱਟਰ ਹੈਂਡਲ 'ਤੇ ਫੋਟੋ ਸ਼ੇਅਰ ਕਰਦਿਆਂ ਦਿੱਤੀ। ਟਰੂਡੋ ਨੇ ਟਵਿੱਟਰ 'ਤੇ ਫੋਟੋ ਸ਼ੇਅਰ ਕਰਦਿਆਂ ਲਿੱਖਿਆ ਕਿ, 'ਸਵੇਰੇ ਹੇਡਰੇਇਨ (ਟਰੂਡੋ ਦਾ ਛੋਟਾ ਪੁੱਤਰ) ਨੇ ਮੈਨੂੰ ਵੋਟ ਪਾਉਣ 'ਚ ਮਦਦ ਕੀਤੀ। 

ਸਾਡੇ ਸਾਰਿਆਂ ਬੱਚਿਆਂ, ਆਪਣੀ ਆਵਾਜ਼ ਸੁਣੋ ਅਤੇ ਅੱਜ ਵੋਟ ਕਰੋ। ਉਨ੍ਹਾਂ ਨੇ ਨਾਲ ਹੀ ਹੈਸਟੈਗ ਕਰਦਿਆਂ ਚੂਜ਼ ਫੋਰਵਾਡ ਲਿੱਖਿਆ।' ਟਰੂਡੋ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਹਮੇਸ਼ਾ ਇਸ ਹੈਸਟੈਗ ਦਾ ਕਾਫੀ ਇਸਤੇਮਾਲ ਕੀਤਾ ਕਿਉਂਕਿ ਟਰੂਡੋ ਨੇ ਪ੍ਰਚਾਰਾਂ ਦੌਰਾਨ ਕੈਨੇਡੀਅਨਾਂ ਨੂੰ ਵੱਡੇ-ਵੱਡੇ ਵਾਅਦੇ ਕੀਤੇ ਅਤੇ ਉਨ੍ਹਾਂ ਨੂੰ ਮੁੜ ਲਿਬਰਲਾਂ ਨੂੰ ਚੁਣਨ ਲਈ ਆਖਿਆ।

More News

NRI Post
..
NRI Post
..
NRI Post
..