ਕੈਨੇਡਾ ਸਰਕਾਰ ਦਾ ਯੂਕ੍ਰੇਨ ਨੂੰ ਲੈ ਕੇ ਵੱਡਾ ਫੈਸਲਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਸਰਕਰ ਨੇ ਯੂਕ੍ਰੇਨ ਲਈ 500 ਮਿਲੀਅਨ ਕੈਨੇਡੀਅਨ ਡਾਲਰ ਦਾ ਪ੍ਰਭੂਸੱਤਾ ਬਾਂਡ ਲਾਂਚ ਕੀਤਾ ਹੈ। ਕੈਨੇਡੀਅਨ ਵਿੱਤ ਮੰਤਰਾਲੇ ਨੇ ਕਿਹਾ ਫ਼ੰਡ ਯੂਕ੍ਰੇਨ ਦੀ ਸਹਾਇਤਾ ਕਰੇਗਾ ਤਾਂ ਜੋ ਉਹ ਯੁਕ੍ਰੇਨੀਆਂ ਨੂੰ ਜ਼ਰੂਰੀ ਸੇਵਾਵਾਂ ਦਿੰਦੇ ਰਹਿਣ, ਜਿਵੇ ਕਿ ਪੈਨਸ਼ਨ ਈਂਧਨ ਦੀ ਖਰੀਦ ਆਦਿ। ਹੁਣ ਤੱਕ ਯੂਕ੍ਰੇਨ ਨੂੰ ਕੈਨੇਡਾ ਦੀ ਵਿੱਤੀ ਸਹਾਇਤਾ ਦੀਆਂ ਸ਼ਰਤਾਂ ਅਨੁਸਾਰ ਫੰਡਾ ਦੀ ਵਰਤੋਂ ਖਰੀਦਦਾਰੀ ਲਈ ਨਹੀ ਕੀਤੀ ਜਾ ਸਕਦੀ । ਬਾਂਡ ਜਾਰੀ ਕਰਨ ਤੋਂ ਬਾਅਦ ਤੇ ਯੂਕ੍ਰੇਨ ਨਾਲ ਗੱਲਬਾਤ ਦੇ ਅਧੀਨ ਬਾਂਡ ਤੋਂ ਹੋਣ ਵਾਲੀ ਕਮਾਈ ਦੇ ਬਰਾਬਰ ਦੀ ਰਕਮ ਯੂਕ੍ਰੇਨ ਲਈ ਅੰਤਰਰਾਸ਼ਟਰੀ ਮੁਦਰਾ ਫ਼ੰਡ ਪ੍ਰਸ਼ਾਸਿਤ ਖਾਤੇ ਦੁਆਰਾ ਯੂਕਰੇਨ ਨੂੰ ਟ੍ਰਾਂਸਫਰ ਕੀਤੀ ਜਾਵੇਗੀ ।