ਕੈਨੇਡੀਅਨ ਔਰਤ ਆਸਟ੍ਰੇਲੀਆ ਵਿੱਚ ਨਸ਼ਾ ਤਸਕਰੀ ਕਰਦੀ ਗਿਰਫ਼ਤਾਰ – ਕੋਕੇਨ ਬਰਾਮਦ

by

ਸਿਡਨੀ , 03 ਜੁਲਾਈ ( NRI MEDIA )

ਆਸਟ੍ਰੇਲੀਆ ਦੀ ਪੁਲਿਸ ਨੇ ਇਕ ਕੈਨੇਡੀਅਨ ਔਰਤ ਦੇ ਉਤੇ ਕੋਕੇਨ ਆਯਾਤ ਕਰਨ ਦੇ ਚਾਰਜ ਲਗਾਏ ਹਨ , ਬਾਰਡਰ ਪੁਲਿਸ ਨੇ ਇਸ ਔਰਤ ਦੇ ਬੈਗ ਵਿੱਚੋ 12 ਕਿਲੋਗ੍ਰਾਮ ਨਸ਼ਾ ਜਬਤ ਕੀਤਾ ਹੈ , ਆਸਟ੍ਰੇਲੀਅਨ ਫ਼ੇਡਰਲ ਪੁਲਿਸ ਦਾ ਕਹਿਣਾ ਹੈ ਕਿ ਇਹ 42 ਸਾਲਾਂ ਔਰਤ ਆਪਣੇ ਪੁੱਤਰ ਨਾਲ ਸਫ਼ਰ ਕਰ ਰਹੀ ਸੀ, ਜਦ ਉਹ ਸਿਡਨੀ ਅੰਤਰ-ਰਾਸ਼ਟਰੀ ਏਅਰਪੋਰਟ ਤੇ ਉਤਰੀ ਤਾਂ ਉਸਦੀ ਜਾਂਚ ਕੀਤੀ ਗਈ |


ਇਸ ਜਾਂਚ ਦੇ ਦੌਰਾਨ ਪੁਲਿਸ ਨੂੰ ਇਸ ਔਰਤ ਦੇ 3 ਬੈਗਾਂ ਦੀ ਲਾਈਨਿੰਗ ਵਿੱਚੋ ਚਿੱਟੇ ਰੰਗ ਦਾ ਪਾਊਡਰ ਵਰਗਾ ਪਦਾਰਥ ਲੱਭਿਆ , ਪੁਲਿਸ ਦੇ ਟੈਸਟ ਮੁਤਾਬਿਕ ਇਹ ਕੋਕੇਨ ਹੈ ਅਤ ਇਸਦਾ ਭਾਰ ਲਗਭਗ 12 ਕਿਲੋਗ੍ਰਾਮ ਹੈ ,  ਇਸਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਔਰਤ ਵਾਧੂ ਮਾਤਰਾ ਵਿਚ ਨਸ਼ੇ ਆਯਾਤ ਕਰਨ ਦੀ ਦੋਸ਼ੀ ਹੈ ਅਤੇ ਉਸਨੂੰ ਇਸ ਦੋਸ਼ ਵਾਸਤੇ ਜੇਲ ਵਿਚ ਲੰਮੇ ਸਮੇ ਲਈ ਰਹਿਣਾ ਪੈ ਸਕਦਾ ਹੈ।

ਇਸ ਤੋਂ ਵੱਖ ਆਸਟ੍ਰੇਲੀਅਨ ਪੁਲਿਸ ਦਾ ਕਹਿਣਾ ਹੈ ਕਿ ਉਹ ਕੈਨੇਡੀਅਨ ਕੰਸਲੇਟ ਅਤੇ ਨਿਊ ਸਾਊਥ ਵੇਲਸ ਫੈਮਿਲੀ ਅਤੇ ਕਮਿਊਨਟੀ ਸੇਵਾਵਾਂ ਨਾਲ ਕੰਮ ਕਰ ਰਹੇ ਹਨ ਤਾਂ ਜੋ ਕਿ ਔਰਤ ਨਾਲ ਮਜੂਦ ਉਸਦੇ ਬੱਚੇ ਦਾ ਕੈਨੇਡਾ ਵਾਪਸ ਜਾਣ ਤੋਂ ਪਹਿਲਾ ਸਹੀ ਢੰਗ ਨਾਲ ਖ਼ਿਆਲ ਰੱਖਿਆ ਜਾ ਸਕੇ।

More News

NRI Post
..
NRI Post
..
NRI Post
..