ਮਹਾਮਾਰੀ ਦੌਰਾਨ ਵਿਦੇਸ਼ ’ਚ ਛੁੱਟੀਆਂ ਬਿਤਾਉਣਾ ਕੈਨੇਡੀਅਨ ਆਗੂਆਂ ਨੂੰ ਪਿਆ ਮਹਿੰਗਾ, ਦੇਣਾ ਪਿਆ ਅਸਤੀਫ਼ਾ

by vikramsehajpal

ਕੈਲਗਰੀ (ਦੇਵ ਇੰਦਰਜੀਤ)- - ਕੋਵਿਡ-19 ਦੇ ਮੱਦੇਨਜ਼ਰ ਸਰਕਾਰ ਵੱਲੋਂ ਯਾਤਰਾ ਤੋਂ ਮਨਾਹੀ ਦੇ ਬਾਵਜੂਦ ਦੇਸ਼ ਤੋਂ ਬਾਹਰ ਕ੍ਰਿਸਮਿਸ ਦੀਆਂ ਛੁੱਟੀਆਂ ਬਿਤਾਉਣ ਵਾਲੇ ਕੈਨੇਡਾ ਦੇ 8 ਨੇਤਾਵਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਜਾਂ ਫਿਰ ਉਨ੍ਹਾਂ ਨੂੰ ਡਿਮੋਟ ਕੀਤਾ ਗਿਆ।
ਕੰਜ਼ਰਵੇਟਿਵ ਸਾਂਸਦ ਡੇਵਿਡ ਸਵੀਟ ਨੇ ਹਾਊਸ ਆਫ ਕਾਮਨਜ਼ ਤੋਂ ਅਸਤੀਫ਼ਾ ਦੇ ਦਿੱਤਾ। ਡੇਵਿਡ ਆਪਣੀ ਸੰਪਤੀ ਦੇ ਕੁਝ ਮਾਮਲਿਆਂ ਨੂੰ ਸੁਲਝਾਉਣ ਦੇ ਮਕਸਦ ਨਾਲ ਅਮਰੀਕਾ ਗਏ ਸਨ ਪਰ ਕੁਝ ਹੋਰ ਦਿਨ ਛੁੱਟੀਆਂ ਬਿਤਾ ਕੇ ਵਾਪਸ ਆਏ। ਵਿਰੋਧੀ ਪਾਰਟੀ ਦੇ ਨੇਤਾ ਏਰਿਨ ਓ ਟੂਲਜ਼ ਨੇ ਆਪਣੇ ਬਿਆਨ ’ਚ ਇਹ ਜਾਣਕਾਰੀ ਦਿੱਤੀ।