ਹਾਊਸਿੰਗ ਪ੍ਰੋਗਰਾਮ ਲਈ ਫੈਡਰਲ ਸਰਕਾਰ ਤੋਂ 7 ਬਿਲੀਅਨ ਡਾਲਰ ਮੰਗੇ ਕੈਨੇਡੀਅਨ ਮਿਊਂਸਪੈਲਿਟੀਜ਼ ਨੇ

by vikramsehajpal

ਓਟਾਵਾ (ਦੇਵ ਇੰਦਰਜੀਤ)- ਕੈਨੇਡਾ ਦੀਆਂ ਮਿਊਂਸਪੈਲਿਟੀਜ਼ ਵੱਲੋਂ ਫੈਡਰਲ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਿਟੀਜ਼ ਤੇ ਹਾਊਸਿੰਗ ਮੁਹੱਈਆ ਕਰਵਾਉਣ ਵਾਲਿਆਂ ਨੂੰ ਆਉਣ ਵਾਲੇ ਬਜਟ ਵਿੱਚ 7 ਬਿਲੀਅਨ ਡਾਲਰ ਦਿੱਤੇ ਜਾਣ ਤਾਂ ਕਿ ਉਹ ਗੈਰ ਵਰਤੋਂ ਵਿੱਚ ਆਉਣ ਵਾਲੀਆਂ ਪ੍ਰੌਪਰਟੀਜ਼ ਨੂੰ ਖਰੀਦ ਸਕਣ ਤੇ ਜਲਦ ਤੋਂ ਜਲਦ ਉਨ੍ਹਾਂ ਨੂੰ ਕਿਫਾਇਤੀ ਹਾਊਸਿੰਗ ਵਿੱਚ ਤਬਦੀਲ ਕਰ ਸਕਣ।

ਫੈਡਰੇਸ਼ਨ ਆਫ ਕੈਨੇਡੀਅਨ ਮਿਊਂਸਪੈਲਿਟੀਜ਼ (ਐਫਸੀਐਮ) ਦੇ ਅੰਦਾਜ਼ੇ ਮੁਤਾਬਕ ਇਸ ਪੈਸੇ ਨਾਲ ਅਰਬਨ ਤੇ ਰੂਰਲ ਕਮਿਊਨਿਟੀਜ਼ ਵਿੱਚ 24000 ਸਥਾਈ ਕਿਫਾਇਤੀ ਹਾਊਸਿੰਗ ਯੂਨਿਟਸ ਤਿਆਰ ਕੀਤੀਆਂ ਜਾ ਸਕਦੀਆਂ ਹਨ। ਇਹ ਰਕਮ ਲਿਬਰਲਾਂ ਵੱਲੋਂ ਪਿਛਲੇ ਸਾਲ ਲਾਂਚ ਕੀਤੇ ਗਏ ਰੈਪਿਡ ਹਾਊਸਿੰਗ ਪ੍ਰੋਗਰਾਮ ਲਈ ਐਲਾਨੀ ਰਕਮ ਦਾ 7 ਗੁਣਾਂ ਹੈ। ਉਸ ਸਮੇਂ ਸਰਕਾਰ ਨੇ 6 ਮਹੀਨਿਆਂ ਦੇ ਅਰਸੇ ਲਈ 1 ਬਿਲੀਅਨ ਡਾਲਰ ਦੀ ਰਕਮ ਰੱਖੀ ਸੀ।

ਲਿਬਰਲਾਂ ਦੇ ਅੰਦਾਜ਼ੇ ਮੁਤਾਬਕ ਕਿਰਾਏ ਦੀਆਂ ਇਮਾਰਤਾਂ, ਮੋਟਲਜ਼ ਤੇ ਹੋਟਲਜ਼ ਨੂੰ ਤੇਜੀ ਨਾਲ ਕਿਫਾਇਤੀ ਰਿਹਾਇਸੀ ਯੂਨਿਟਸ ਵਿੱਚ ਤਬਦੀਲ ਕਰਨ ਲਈ ਸਿਟੀਜ਼ ਦੀ ਮਦਦ ਲਈ ਪ੍ਰਸਤਾਵਿਤ ਇਸ ਰਕਮ ਨਾਲ ਇਸ ਸਾਲ ਬਸੰਤ ਤੱਕ 3,000 ਯੂਨਿਟਸ ਤਿਆਰ ਕੀਤੀਆਂ ਜਾ ਸਕਦੀਆਂ ਹਨ।