ਅਮਰੀਕਾ ਵਲੋਂ ਟੈਕਸ ਹਟਾਏ ਜਾਣ ਤੋਂ ਬਾਅਦ ਕੈਨੇਡਾ ਨੇ ਹਟਾਇਆ ਟੈਕਸ

by

ਓਟਾਵਾ, 22 ਮਈ , ਰਣਜੀਤ ਕੌਰ ( NRI MEDIA )

ਕੈਨੇਡਾ ਅਤੇ ਯੂ ਐੱਸ ਇਕ ਸਮਝੌਤੇ ਤੇ ਪਹੁੰਚੇ ਹਨ ਜਿਸ ਦੌਰਾਨ ਯੂ ਐੱਸ ਨੇ ਕੈਨੇਡੀਅਨ ਸਟੀਲ ਅਤੇ ਐਲੂਮਿਨੀਅਮ ਤੇ ਲਗਾਏ ਇਕ ਸਾਲ ਪੁਰਾਣੇ ਟੈਕਸ ਨੂੰ ਹਟਾ ਲਿਆ ਹੈ , ਇਹ ਟੈਕਸ ਪਿਛਲੇ ਜੂਨ ਵਿਚ ਰਾਸ਼ਟਰਪਤੀ ਡੌਨਲਡ ਟ੍ਰੰਪ ਵਲੋਂ ਜਬਰਦਸਤੀ ਇਹ ਕਹਿ ਕਿ ਲਗਾਏ ਗਏ ਸਨ ਕਿ ਆਯਾਤ ਨਾਲ ਕੌਮੀ ਸੁਰੱਖਿਆ ਨੂੰ ਖਤਰਾ ਹੈ , ਕੈਨੇਡਾ ਨੇ ਹਮੇਸ਼ਾ ਹੀ ਏਨਾ ਟੈਕਸਾਂ ਨੂੰ ਗੈਰ ਕਾਨੂੰਨੀ ਦਸਿਆ ਹੈ ਅਤੇ ਇਸਨੂੰ ਜਲਦੀ ਹਟਾਉਣ ਦੀ ਮੰਗ ਵੀ ਕੀਤੀ ਸੀ , ਹੁਣ ਨਵੇਂ ਉੱਤਰੀ ਅਮਰੀਕੀ ਵਪਾਰ ਸਮਝੌਤੇ ਅਨੁਸਾਰ ਕੈਨੇਡਾ ਦੇ ਜਵਾਇਤੀ ਟੈਕਸਾਂ ਨੂੰ ਵੀ ਖਤਮ ਕਰ ਦਿੱਤਾ ਗਿਆ।


ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮੋਰਨਿਊ ਨੇ ਕਿਹਾ ਕਿ ਕੈਨੇਡਾ ਨੇ ਯੂ ਐੱਸ ਦੇ ਸਟੀਲ ਐਲੂਮਿਨੀਅਮ ਅਤੇ 70 ਦੂਜੇ ਉਤਪਾਦਾਂ ਜਿਸ ਵਿਚ ਲਿਕੋਰਾਇਸ, ਕਾਫ਼ੀ, ਸਲੀਪਿੰਗ ਬੈਗ ਅਤੇ ਕੈਚਅਪ ਮੌਜੂਦ ਹਨ ਓਨਾ ਤੇ ਲਗੇ ਪ੍ਰਤੀਕੂਲ ਟੈਕਸ ਹਟਾ ਲਏ ਗਏ ਹਨ , ਉਨਾਂ ਅੱਗੇ ਕਿਹਾ ਕਿ ਟੈਕਸਾਂ ਨੂੰ ਅਤੇ ਵਿਰੋਧੀ ਕਾਰਵਾਈਆਂ ਨੂੰ ਹਟਾਉਣਾ ਹਰ ਇਕ ਲਈ ਸਹੀ ਜਿੱਤ ਹੈ , ਇਹ ਕੈਨੇਡੀਅਨ ਅਤੇ ਅਮਰੀਕੀ ਕਾਮਿਆਂ ਲਈ ਵੱਡੀ ਖੁਸ਼ਖਬਰੀ ਹੈ ਜੋ ਕਿ ਸਾਡੇ ਭਾਈਚਾਰੇ ਅਤੇ ਆਰਥਿਕਤਾ ਲਈ ਕੰਮ ਕਰਦੇ ਹਨ।

ਟਰੰਪ ਨੇ ਇਕ ਟਵੀਟ ਵਿਚ ਕਿਹਾ ਕਿ," ਅਮਰੀਕੀ ਕਿਸਾਨ ਹੁਣ ਮੈਕਸੀਕੋ ਅਤੇ ਕੈਨੇਡਾ ਨਾਲ ਦੁਬਾਰਾ ਤੋ ਕਾਰੋਬਾਰ ਸ਼ੁਰੂ ਕਰ ਸਕਦੇ ਹਨ , ਤੁਹਾਡੇ ਖੇਤੀ ੳਤਪਾਦਾ ਦੇ ਟੈਕਸ ਦੋਨਾਂ ਦੇਸ਼ਾ ਨੇ ਹਟਾਏ ਹਨ ਏਨਾ ਧਿਆਨ ਰਖਿਓ ਕਿ ਤੁਹਾਡੇ ਨਾਲ ਨਿਰਪੱਖ  ਸਲੂਕ ਕੀਤਾ ਜਾਵੇ , ਕੈਨੇਡੀਅਨ ਅਧਿਕਾਰੀ ਨੇ ਕਿਹਾ ਕਿ ਅਸੀਂ ਟੈਕਸਾਂ ਨੂੰ ਕੈਨੇਡੀਅਨ ਕੰਪਨੀਆਂ ਵਲੋਂ ਯੂ ਐੱਸ ਨੂੰ  ਭਰੀਆ ਜਾਣ ਵਾਲੀਆ ਫੀਸਾਂ ਦੇ ਡੌਲਰਾ ਦੇ ਮੁੱਲ ਨੂੰ ਧਿਆਨ ਵਿੱਚ ਰੱਖ ਕੇ ਹੀ ਕੈਨੇਡੀਅਨ ਟੈਕਸ ਚੁਣੇ ਗਏ ਸਨ ਅਤੇ ਨਾਲ ਹੀ ਪ੍ਰਮੁੱਖ ਰਿਪਬਲਿਕਨ ਕਾਨੂੰਨ ਬਣਾਉਣ ਵਾਲਿਆਂ ਦੇ ਰਾਜਾਂ ਅਤੇ ਉਥੋਂ ਦੇ ਮੁੱਖ ਉਤਪਾਂਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤਾਂ ਕਿ ਵੋਟਰ ਆਪਣੀ ਨਿਰਾਸ਼ਾ ਖਿਲਾਫ ਅਵਾਜ ਉਠਾ ਸਕਣ।

ਕੈਨੇਡਾ ਨੇ ਯੂ ਐੱਸ ਸਟੀਲ ਤੇ 25% ਟੈਕਸ ਅਤੇ ਐਲੂਮੀਨਿਅਮ ਅਤੇ ਬਾਕੀ 75 ਉਤਪਾਂਦਾਂ ਤੇ 10% ਟੈਕਸ ਲਗਾਇਆ ਸੀ।ਇਕ ਵਿੱਤੀ ਅਧਿਕਾਰੀ ਨੇ ਕਿਹਾ ਕਿ 30 ਅਪ੍ਰੈਲ ਤਕ ਕੈਨੇਡਾ ਨੇ ਆਪਣੇ ਜਵਾਇਤੀ ਟੈਕਸਾਂ ਤੋ 1.27 ਬਿਲੀਅਨ ਡਾਲਰ ਇਕੱਠੇ ਕੀਤੇ ਸਨ।ਅਤੇ ਇਹ ਸਾਰੇ ਪੈਸੇ ਯੂ ਐੱਸ ਨਾਲ ਸਟੀਲ ਵਪਾਰ ਜੰਗ ਖਤਮ ਹੋਣ ਦੇ ਬਾਵਜੂਦ ਕੈਨੇਡੀਅਨ ਸਟੀਲ ਅਤੇ ਐਲੂਮਿਨੀਅਮ ਉਦਯੋਗ ਵਿੱਚ ਲਗਾਏ ਜਾਣਗੇ। , ਯੂ ਐੱਸ ਵਪਾਰ ਜੰਗ ਦੇ ਕਿਸੇ ਵੀ ਤਰ੍ਹਾਂ ਦੇ ਪ੍ਰਭਾਵ ਹੋਣ ਦੇ ਬਾਵਜੂਦ ਕੈਨੇਡਾ ਨੇ ਸਟੀਲ ਅਤੇ ਐਲੂਮਿਨੀਅਮ ਉਦਯੋਗ ਦੀ ਮਦਦ ਲਈ 2 ਬਿਲੀਅਨ ਡਾਲਰ ਦੇ ਪੈਕੇਜ ਦੀ ਘੋਸ਼ਣਾ ਕੀਤੀ।