18 ਨੈਸ਼ਨਲ ਸਪੋਰਟਸ ਲੋਕੇਸ਼ਨਾਂ ਨੂੰ ਬੰਦ ਕਰਨ ਜਾ ਰਹੀ ਹੈ ਕੈਨੇਡੀਅਨ ਟਾਇਰ

by vikramsehajpal

ਓਨਟਾਰੀਓ (ਦੇਵ ਇੰਦਰਜੀਤ)- ਕੈਨੇਡੀਅਨ ਟਾਇਰ ਦਾ ਕਹਿਣਾ ਹੈ ਕਿ ਉਹ ਦੱਖਣੀ ਓਨਟਾਰੀਓ ਵਿਚਲੀਆਂ ਆਪਣੀਆਂ 18 ਨੈਸ਼ਨਲ ਸਪੋਰਟਸ ਲੋਕੇਸ਼ਨਾਂ ਬੰਦ ਕਰਨ ਜਾ ਰਹੀ ਹੈ।

ਕੰਪਨੀ ਦਾ ਕਹਿਣਾ ਹੈ ਕਿ ਇਹ ਔਖਾ ਫੈਸਲਾ ਅੰਤਰਿਮ ਮੁਲਾਂਕਣ ਤੋਂ ਬਾਅਦ ਹੀ ਕੀਤਾ ਗਿਆ ਹੈ। ਕੰਪਨੀ ਦੀ ਇਹ ਵੀ ਕੋਸਿ਼ਸ਼ ਰਹੇਗੀ ਕਿ ਇਸ ਤਰ੍ਹਾਂ ਬੰਦ ਹੋਣ ਵਾਲੀਆਂ ਲੋਕੇਸ਼ਨਾਂ ਦੇ ਕਰਮਚਾਰੀਆਂ ਨੂੰ ਵੀ ਪਰਿਵਾਰ ਦੀਆਂ ਕੰਪਨੀਆਂ, ਜਿਵੇਂ ਕਿ ਕੈਨੇਡੀਅਨ ਟਾਇਰ, ਮਾਰਕਸ, ਸਪੋਰਟ ਚੈੱਕ, ਐਟਮਸਫੇਅਰ, ਖੇਡ ਮਾਹਿਰ ਅਤੇ ਪ੍ਰੋ ਹਾਕੀ ਲਾਈਫ ਵਿੱਚ ਐਡਜਸਟ ਕੀਤਾ ਜਾਵੇਗਾ। ਨੈਸ਼ਨਲ ਸਪੋਰਟਸ ਵੱਲੋਂ 1968 ਵਿੱਚ ਨੈਸ਼ਨਲ ਜਿੰਮ ਕਲੋਦਿੰਗ ਵਜੋਂ ਲਾਂਚ ਕੀਤਾ ਗਿਆ ਸੀ। ਇਹ ਐਲਾਨ ਕੰਪਨੀ ਦੀ ਤਾਜ਼ਾ ਕਮਾਈ ਦੀ ਰਿਪੋਰਟ ਦਾ ਹੀ ਹਿੱਸਾ ਹੈ।

More News

NRI Post
..
NRI Post
..
NRI Post
..