ਕੈਪਟਨ ਤੇ ਖੱਟਰ ਹੋਏ ਆਹਮੋ ਸਾਹਮਣੇ

by simranofficial

ਪੰਜਾਬ (ਐਨ .ਆਰ .ਆਈ ਮੀਡਿਆ ): ਕਿਸਾਨ ਜੋ ਆਪਣੇ ਹੱਕਾਂ ਦੇ ਲਈ ਸੜਕਾਂ ਤੇ ਨੇ ,ਤੇ ਇਸਦੇ ਲਈ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਹਰਿਆਣਾ ਸਰਕਾਰ ਨੇ ਆਪਣੇ ਪੰਜਾਬ ਤੇ ਦਿੱਲੀ ਦੇ ਬਾਰਡਰ ਸੀਲ ਕਰ ਦਿੱਤੇ ਹਨ, । ਓਥੇ ਹੀ ਹਰਿਆਣਾ ਸਰਕਾਰ ਦੇ ਵਲੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਜਾਂ ਰਹੇ ਨੇ ਕਿ ਕਿਸਾਨਾਂ ਦਿੱਲੀ ਤਕ ਨਾ ਜਾ ਸਕੇ ਤੇ ਉਹ ਵਾਪਸ ਚਲੇ ਜਾਨ,ਜਿਸ ਕਾਰਨ ਹਰਿਆਣਾ ਦੇ ਵਿਚ ਕਦੇ ਓਹਨਾ ਤੇ ਅਥਰੂ ਗੈਸ ਦੇ ਗੋਲੇ ਸੁਟੇ ਜਾ ਰਹੇ ਨੇ ,ਕਦੇ ਸੜਕਾਂ ਵਿਚਕਾਰ ਪੱਥਰ ਰੱਖੇ ਜਾ ਰਹੇ ਨੇ ਤੇ ਕਦੇ ਓਹਨਾ ਤੇ ਵਾਟਰ ਕੇਨਨ ਦੇ ਨਾਲ ਓਹਨਾ ਤੇ ਪਾਣੀ ਦੀਆਂ ਬੋਸ਼ਰਾਂ ਕੀਤੀਆਂ ਜਾ ਰਹੀਆਂ ਨੇ ਪਰ ਕਿਸਾਨਾਂ ਦਾ ਹੌਸਲਾ ਘੱਟ ਨਹੀਂ ਹੋ ਰਿਹਾ ਅਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਵਾਟਰ ਕੈਨਨ ਤੇ ਹੰਝੂ ਗੈਸ ਦੇ ਗੋਲ ਸੁੱਟੇ ਗਏ ਜਿਸ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਸਰਕਾਰ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਦੀ ਇਸ ਕਾਰਵਾਈ ਨੂੰ ਸੰਵਿਧਾਨ ਦੀ ਉਲੰਘਣਾ ਦੱਸਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੈਪਟਨ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਘਟੀਆ ਰਾਜਨੀਤੀ ਕਰਕੇ ਕਿਸਾਨਾਂ ਨੂੰ ਭੜਕਾ ਰਹੇ ਹਨ।

https://youtu.be/L1ZNgWixuy0

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ “ਮੈਂ ਫਿਰ ਕਹਿ ਰਿਹਾ ਹਾਂ ਕਿ ਜੇਕਰ ਫਸਲਾਂ ਦੀ ਖਰੀਦ ‘ਤੇ ਦਿੱਤੀ ਜਾਣ ਵਾਲੀ ਐਮਐਸਪੀ ‘ਚ ਕੋਈ ਪ੍ਰੇਸ਼ਾਨੀ ਸਾਹਮਣੇ ਆਉਂਦੀ ਹੈ ਤਾਂ ਮੈਂ ਰਾਜਨੀਤੀ ਛੱਡ ਦਿਆਂਗਾ। ਇਸ ਲਈ ਕਿਰਪਾ ਕਰਕੇ ਨਿਰਦੋਸ਼ ਕਿਸਾਨਾਂ ਨੂੰ ਭੜਕਾਉਣਾ ਬੰਦ ਕਰੋ।”