ਕੈਪਟਨ ਅਮਰਿੰਦਰ ਸਿੰਘ ਨੇ 22 ਉਮੀਦਵਾਰ ਉਤਾਰੇ ਮੈਦਾਨ ‘ਚ, ਖੁਦ ਇਸ ਹਲਦੇ ਤੋਂ ਲੜਨਗੇ ਚੋਣ, ਦੇਖੋ ਸੂਚੀ

by jaskamal

ਨਿਊਜ਼ ਡੈਸਕ (ਜਸਕਮਲ) : ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਕੈਪਟਨ ਪਟਿਆਲਾ ਸ਼ਹਿਰ ਤੋਂ ਖੁਦ ਚੋਣ ਲੜਨਗੇ। ਪਟਿਆਲਾ ਦੀਆਂ ਬਾਕੀ ਤਿੰਨ ਸੀਟਾਂ ਵਿਚੋਂ ਪਟਿਆਲਾ ਦਿਹਾਤੀ ਹਲਕੇ ਤੋਂ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ, ਸਮਾਣਾ ਹਲਕੇ ਤੋਂ ਸੁਰਿੰਦਰ ਸਿੰਘ ਖੇੜਕੀ ਤੇ ਸਨੌਰ ਹਲਕੇ ਤੋਂ ਭਰਤਇੰਦਰ ਸਿੰਘ ਚਹਿਲ ਦੇ ਬੇਟੇ ਬਿਕਰਮ ਇੰਦਰ ਸਿੰਘ ਚਹਿਲ ਨੂੰ ਟਿਕਟ ਸੌਂਪੀ ਗਈ ਹੈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ, ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ, ਪਟਿਆਲਾ ਦਿਹਾਤੀ ਤੋਂ ਸੰਜੀਵ ਸ਼ਰਮਾ ਬਿੱਟੂ, ਖਰੜ ਤੋਂ ਕਮਲਦੀਪ ਸਿੰਘ ਸੈਣੀ, ਆਤਮ ਨਗਰ ਪ੍ਰੇਮ ਮਿੱਤਲ, ਮਲੇਰਕੋਟਲਾ ਫਰਜ਼ਾਨਾ ਆਲਮ, ਲੁਧਿਆਣਾ ਦੱਖਣੀ ਤੋਂ ਸਤਿੰਦਰਪਾਲ ਸਿੰਘ ਤਾਜਪੁਰੀ, ਲੁਧਿਆਣਾ ਪੂਰਬੀ ਤੋਂ ਜਗਮੋਹਨ ਸ਼ਰਮਾ, ਨਕੋਦਰ ਤੋਂ ਅਜੀਤ ਪਾਲ, ਫਤਿਹਗੜ੍ਹ ਚੂੜੀਆਂ ਤੋਂ ਤਜਿੰਦਰ ਸਿੰਘ ਰੰਧਾਵਾ, ਦਾਖਾ ਤੋਂ ਦਮਨਜੀਤ ਮੋਹੀ, ਧਰਮਕੋਟ ਤੋਂ ਰਵਿੰਦਰ ਸਿੰਘ ਗਰੇਵਾਲ, ਨਿਹਾਲ ਸਿੰਘ ਵਾਲਾ ਤੋਂ ਮੁਖਤਿਆਰ ਸਿੰਘ, ਬਠਿੰਡਾ ਸ਼ਹਿਰੀ ਤੋਂ ਰਾਜ ਨੰਬਰਦਾਰ ਦਿਹਾਤੀ, ਬਠਿੰਡਾ ਦਿਹਾਤੀ ਤੋਂ ਸਵੇਰਾ ਸਿੰਘ, ਬੁਢਲਾਡਾ ਤੋਂ ਭੋਲਾ ਸਿੰਘ ਹਸਨਪੁਰ, ਭਦੌੜ ਤੋਂ ਧਰਮ ਸਿੰਘ ਫ਼ੌਜੀ, ਸਨੌਰ ਤੋਂ ਵਿਕਰਮਜੀਤ ਇੰਦਰ ਸਿੰਘ ਚਹਿਲ, ਸਮਾਣਾ ਤੋਂ ਸੁਰਿੰਦਰ ਸਿੰਘ ਖੇੜਕੀ, ਅੰਮ੍ਰਿਤਸਰ ਦੱਖਣੀ ਤੋਂ ਹਰਜਿੰਦਰ ਸਿੰਘ ਠੇਕੇਦਾਰ, ਨਵਾਂ ਸ਼ਹਿਰ ਤੋਂ ਸਤਵੀਰ ਸਿੰਘ ਪੱਲੀ, ਰਾਮਪੁਰਾ ਫੂਲ ਤੋਂ ਅਜੀਤ ਸ਼ਰਮਾ ਅਤੇ ਭੁਲੱਥ ਤੋਂ ਅਮਨਦੀਪ ਸਿੰਘ ਸ਼ਾਮਲ ਹਨ।