ਅੰਮ੍ਰਿਤਸਰ ਈਸਟ ਹਲਕੇ ਤੋਂ ਨਵਜੋਤ ਸਿੱਧੂ ਖ਼ਿਲਾਫ਼ ਚੋਣ ਲੜਨ ਕੈਪਟਨ ਅਮਰਿੰਦਰ ਸਿੰਘ : ਨਵਜੋਤ ਕੌਰ ਸਿੱਧੂ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ) : ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਅੰਮ੍ਰਿਤਸਰ ਈਸਟ ਹਲਕੇ ਤੋਂ ਨਵਜੋਤ ਸਿੱਧੂ ਖ਼ਿਲਾਫ਼ ਚੋਣ ਲੜਨ ਲਈ ਉਹ ਉਨ੍ਹਾਂ ਦਾ ਕੈਪਟਨ ਦਾ ਸਵਾਗਤ ਕਰਦੇ ਹਨ।

ਬੀਬੀ ਸਿੱਧੂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਲਈ ਉਹ ਸਾਰੇ ਬੰਦੋਬਸਤ ਵੀ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਜਨਤਾ ਵਿਚ ਵੀ ਵਿਚਰ ਕੇ ਵੇਖ ਲੈਣ, ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਨਵਜੋਤ ਸਿੱਧੂ ਨੂੰ ਲੋਕ ਕਿੰਨਾ ਪਿਆਰ ਕਰਦੇ ਹਨ।

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਚੱਲ ਰਹੇ ਘਟਨਾਕ੍ਰਮ ਨੂੰ ਕਲੇਸ਼ ਨਹੀਂ ਕਿਹਾ ਜਾ ਸਕਦਾ ਹੈ, ਇਹ ਮਹਿਜ਼ ਬਹਿਸ ਹੈ ਅਤੇ ਕਾਂਗਰਸ ਇਕਜੁੱਟ ਹੋ ਕੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਸਮੇਂ ਕੁੱਝ ਊਣਤਾਈਆਂ ਸਨ।

ਜਿਨ੍ਹਾਂ ਕਰਕੇ ਕੰਮ ਨਹੀਂ ਸਨ ਹੋ ਸਕੇ। ਨਵਜੌਤ ਕੌਰ ਨੇ ਆਖਿਆ ਹੈ ਕਿ ਨਵਜੋਤ ਸਿੰਘੂ ਸਿੱਧੂ ਨੇ ਕੈਬਨਿਟ ’ਚੋਂ ਅਸਤੀਫ਼ਾ ਇਸ ਲਈ ਦਿੱਤਾ ਸੀ ਕਿਉਂਕਿ ਉਨ੍ਹਾਂ ਦੇ ਮਸਲੇ ਹੱਲ ਨਹੀਂ ਸੀ ਕੀਤੇ ਜਾ ਰਹੇ ਅਤੇ ਹੁਣ ਉਹ ਆਪਣੇ ਮਸਲਿਆਂ ਦੀ ਲੜਾਈ ਲੜ ਰਹੇ ਹਨ।

More News

NRI Post
..
NRI Post
..
NRI Post
..