ਕੈਪਟਨ ਅਮਰਿੰਦਰ ਸਿੰਘ ਨੇ ਲੀਤੇ ਟੈਂਪੂ ਦੇ ਝੂਟੇ

by

ਚੰਡੀਗ੍ਹੜ (ਵਿਕਰਮ ਸਹਿਜਪਾਲ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਈ-ਰਿਕਸ਼ਾ ਦੀ ਸਵਾਰੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਮੌਕੇ ਕੁਝ ਦਰੱਖਤਾਂ ਦੇ ਬੂਟੇ ਵੀ ਲਾਏ ਤੇ ਵਾਤਾਵਰਣ ਪ੍ਰੇਮੀ ਸੰਸਥਾ ਈਕੋਸਿੱਖ ਵਲੋਂ ਤਿਆਰ ਕੀਤਾ ਗੁਰੂ ਨਾਨਕ ਪਵਿੱਤਰ ਜੰਗਲ ਵੀ ਦੇਖਿਆ। ਮੁੱਖ ਮੰਤਰੀ ਨੇ ਟਵੀਟ ਰਾਹੀਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।


ਉਨ੍ਹਾਂ ਆਪਣੇ ਟਵੀਟ 'ਚ ਕਿਹਾ ਕਿ ਇਸ ਵਿਸ਼ਵ ਵਾਤਾਵਰਣ ਦਿਵਸ ਮੌਕੇ, ਆਓ ਸਥਾਈ ਵਿਕਾਸ ਵੱਲ ਛੋਟੇ ਕਦਮ ਚੁੱਕਣ ਦਾ ਵਾਅਦਾ ਕਰੀਏ। ਈ-ਰਿਕਸ਼ਾ ਇਕ ਟਿਕਾਊ ਟ੍ਰਾਂਸਪੋਰਟ ਤੇ ਭਵਿੱਖ ਵੱਲ ਦਾ ਰਸਤਾ ਹੈ। ਅੱਜ ਮੈਂ ਇਸ 'ਚ ਆਪਣੇ ਸਫਰ ਦਾ ਅਨੰਦ ਮਾਣਿਆ

More News

NRI Post
..
NRI Post
..
NRI Post
..