ਕੈਪਟਨ ਵਲੋਂ 560 ਸਬ-ਇੰਸਪੈਕਟਰਾਂ ਦੀ ਭਰਤੀ ਦਾ ਐਲਾਨ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਮੁੱਖ ਮੰਤਰੀ ਨੇ ਕਿਹਾ ਕਿ ਪੁਲਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਹੋਰ ਸਰਕਾਰੀ ਵਿਭਾਗਾਂ ’ਚ ਭਰਤੀ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਵੱਖ-ਵੱਖ ਸਰਕਾਰੀ ਵਿਭਾਗਾਂ ’ਚ 50,00 ਅਹੁਦਿਆਂ ਨੂੰ ਭਰਨ ਦਾ ਐਲਾਨ ਕਰ ਚੁੱਕੇ ਹਨ ਅਤੇ ਇਸ ਪ੍ਰਕਿਰਿਆ ਨੂੰ ਮੁੱਖ ਮੰਤਰੀ ਸਤੰਬਰ-ਅਕਤੂਬਰ ਤੱਕ ਖ਼ਤਮ ਕਰਨਾ ਚਾਹੁੰਦੇ ਹਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਸਟੇਬਲਾਂ ਦੀ ਭਰਤੀ ਦਾ ਐਲਾਨ ਕਰਨ ਤੋਂ ਬਾਅਦ ਹੁਣ ਪੰਜਾਬ ਪੁਲਸ ’ਚ 560 ਸਬ-ਇੰਸਪੈਕਟਰਾਂ ਨੂੰ ਭਰਤੀ ਕਰਨ ਦਾ ਵੀ ਮਹੱਤਵਪੂਰਨ ਫ਼ੈਸਲਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ 560 ਸਬ-ਇੰਸਪੈਰਟਰਾਂ ਨੂੰ 4 ਵੱਖ-ਵੱਖ ਕੈਡਰਾਂ ਜਾਂਚ, ਹਥਿਆਰਬੰਦ, ਜ਼ਿਲ੍ਹਾ ਪੁਲਸ ਅਤੇ ਇੰਟੈਲੀਜੈਂਸ ਵਿੰਗ ’ਚ ਭਰਤੀ ਕੀਤਾ ਜਾਵੇਗਾ। ਪੰਜਾਬ ਪੁਲਸ ਵਲੋਂ ਭਰਤੀ ਦੇ ਫਾਰਮ 5 ਜੁਲਾਈ ਨੂੰ ਕੱਢੇ ਜਾਣਗੇ ਅਤੇ ਇਸ ਸਬੰਧ ’ਚ 2 ਐੱਮ.ਸੀ.ਕਿਊ ’ਤੇ ਆਧਾਰਤ ਪ੍ਰੀਖਿਆ ਦਾ ਆਯੋਜਨ ਅਗਸਤ ਮਹੀਨੇ ’ਚ ਕੀਤਾ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਸ ਨੇ ਭਰਤੀ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਵੱਖ-ਵੱਖ ਅਪਰਾਧਿਕ ਮਾਮਲਿਆਂ ਨੂੰ ਲੈ ਕੇ ਜਾਂਚ ਦੇ ਕੰਮ ’ਚ ਤੇਜ਼ੀ ਆਵੇਗੀ ਅਤੇ ਨਾਲ ਹੀ ਪੁਲਸ ਨੂੰ ਇੰਟੈਲੀਜੈਂਸ ਵਿੰਗ ’ਚ ਭਰਤੀ ਹੋਣ ਤੋਂ ਬਾਅਦ ਇੰਟੈਲੀਜੈਂਸ ਨਾਲ ਸਬੰਧਤ ਸੂਚਨਾਵਾਂ ਇਕੱਠੀਆਂ ਕਰਨ ’ਚ ਮਦਦ ਮਿਲੇਗੀ।