ਕੈਪਟਨ ਨੇ ਇੰਗਲੈਂਡ ਦੇ ਮਸ਼ਹੂਰ ਐਕਟਰ ਲੌਰੇਂਸ ਫੌਕਸ ਨੂੰ ਦਿੱਤੀ ਖਾਸ ਸਲਾਹ

by mediateam

ਚੰਡੀਗੜ੍ਹ (Nri Media) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਤਾਨੀਆਂ ਦੇ ਮਸ਼ਹੂਰ ਅਦਾਕਾਰ ਲੌਰੇਂਸ ਫੌਕਸ ਨੂੰ ਸਲਾਹ ਦਿੰਦੇ ਹੋਏ ਆਖਿਆ ਹੈ ਕਿ ਉਹ ਫ਼ੌਜੀ ਇਤਿਹਾਸ ਦਾ ਸਹੀ ਤਰੀਕੇ ਨਾਲ ਗਿਆਨ ਹਾਲਸ ਕਰਨ।ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਫੌਕਸ ਦੇ ਬਰਤਾਨਵੀ ਭਾਰਤੀ ਫੌਜ ਵਿੱਚਲੇ ਸਿੱਖ ਸਿਪਾਹੀਆਂ ਬਾਰੇ ਕੀਤੀ ਗਈ ਟਿੱਪਣੀ ਦੇ ਜਵਾਬ ਵਿੱਚ ਦਿੱਤਾ ਹੈ।ਬਰਤਾਨਵੀ ਅਦਾਕਾਰ ਲੌਰੇਂਸ ਫੌਕਸ ਨੇ ਨੇ ਇੱਕ ਪੋਡਕਾਸਟ 'ਤੇ ਆਪਣੀ ਫਿਲਮ "1917" ਦੇ ਇੱਕ ਸੀਨ ਬਾਰੇ ਬੋਲਦੇ ਹੋਏ ਸਿੱਖ ਫ਼ੌਜੀਆਂ ਬਾਰੇ ਆਖਿਆ ਸੀ ਕਿ " ਇਹ ਵੀ ਇੱਕ ਕਿਸਮ ਦਾ ਨਸਲਵਾਦ ਹੀ ਹੈ।

ਜੇ ਤੁਸੀਂ ਸੰਸਥਾਗਤ ਨਸਵਵਾਦ ਦੀ ਗੱਲ ਕਰਦੇ ਹੋ, ਜੋ ਕਿ ਹਰ ਕੋਈ ਉਸ ਬਾਰੇ ਜਾਨਣਾ ਪੰਸਦ ਕਰਦਾ ਹੈ-ਜਿਸਦਾ ਮੈਂ ਵਿਸ਼ਵਾਸੀ ਨਹੀਂ ਹਾਂ।ਇਥੇ ਲੋਖਾਂ ਵਿੱਚ ਵਿਭਿੰਨਤਾ ਨੂੰ ਮਜ਼ਬੂਰ ਕਰਨ ਬਾਰੇ ਸੰਸਥਾਗਤ ਤੌਰ 'ਤੇ ਨਸਲਵਾਦ ਹੈ।"ਫੌਕਸ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਕਈ ਤਰ੍ਹਾਂ ਵਿਰੋਧ ਤੇ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਫੌਜੀ ਇਤਿਹਾਸਕਾਰਾਂ ਵਲੋਂ ਵੀ ਫੌਕਸ ਦਾ ਵਿਰੋਧ ਹੋ ਰਿਹਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਇਹ ਇੱਕ ਅਦਾਕਾਰ ਹੈ।

ਉਹ ਫ਼ੌਜ ਤੇ ਜੰਗੀ ਇਤਿਹਾਸ ਬਾਰੇ ਕੀ ਜਾਣ ਦਾ ਹੈ? ਉਹ ਬੁੰਕੁਮ(ਬਕਵਾਸ) ਕਰ ਰਿਹਾ ਹੈ ਅਤੇ ਉਸ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਹੈ। ਆਪਣੇ ਸਿੱਖਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਪੈਦਾ ਹੋਏ ਵਿਵਾਦ ਤੋਂ ਬਾਅਦ ਲੌਂਰੇਸ ਨੇ ਲੋਕਾਂ ਤੋਂ ੳਾਪਣੇ ਟਵੀਟਰ ਰਾਹੀ ਮੁਆਫੀ ਮੰਗੀ ਹੈ। ਲੌਰੇਂਸ ਫੌਕਸੇ ਬਿਆਨ ਦਾ ਵਿਰੋਧ ਬਰਤਾਨਵੀ ਸਿੱਖ ਮੈਂਬਰ ਆਫ ਪਾਰਲੀਮੈਂਟ ਤਰਨਜੀਤ ਸਿੰਘ ਢੇਸੀ ਨੇ ਵੀ ਕਰਦੇ ਹੋਏ ਇਸ ਦੀ ਨਿਖੇਧੀ ਕੀਤੀ ਸੀ।