ਕਪਤਾਨ ਮੇਸੀ ਨੇ ਕਿਹਾ : 2022 ਵਿਸ਼ਵ ਕੱਪ ਦਾ ਫਾਈਨਲ ਉਨ੍ਹਾਂ ਦਾ ਆਖਰੀ ਮੈਚ ਹੋਵੇਗਾ…

by jaskamal

ਨਿਊਜ਼ ਡੈਸਕ(ਰਿੰਪੀ ਸ਼ਰਮਾ) : ਅਰਜਨਟੀਨਾ ਦੇ ਕਪਤਾਨ ਫੁੱਟਵਾਲਰ ਲਿਓਨਲ ਮੇਸੀ ਨੇ ਕਿਹਾ ਕਿ ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਉਨ੍ਹਾਂ ਦਾ ਆਖਰੀ ਮੈਚ ਹੋਵੇਗਾ। ਅਰਜਨਟੀਨਾ ਨੇ ਲੁਸੈਲ ਸਟੇਡੀਅਮ 'ਚ ਸੈਮੀਫਾਈਨਲ ਵਿੱਚ ਕ੍ਰੋਏਸ਼ਿਆ ਨੂੰ ਹਰਾ ਕੇ ਫਾਈਨਲ 'ਚ ਆਪਣੀ ਜਗ੍ਹਾ ਬਣਾਈ ਹੈ। ਜਿੱਥੇ ਉਨ੍ਹਾਂ ਦਾ ਮੁਕਾਬਲਾ ਫਰਾਂਸ ਨਾਲ ਹੋਵੇਗਾ। ਮੇਸੀ ਨੇ ਕਿਹਾ ਕਿ ਮੈ ਇਹ ਉਪਲੱਬਧੀ ਹਾਸਲ ਕਰਕੇ ਬਹੁਤ ਖੁਸ਼ ਹਾਂ । ਫਾਈਨਲ ਖੇਡ ਵਿਸ਼ਵ ਕੱਪ ਮੇਰਾ ਆਖਰੀ ਮੈਚ ਹੈ। ਮੇਰਾ ਵਿਸ਼ਵ ਕੱਪ ਦੇ ਸਫ਼ਰ ਨੂੰ ਖਤਮ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ। ਅਰਜਨਟੀਨਾ ਦੇ 35 ਸਾਲਾ ਕਪਤਾਨ ਆਪਣਾ 5ਵਾਂ ਵਿਸ਼ਵ ਕੱਪ ਖੇਡ ਰਹੇ ਹਨ । ਮੇਸੀ ਨੇ ਕਿਹਾ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਸਮੂਹ ਦਾ ਉਦੇਸ਼ ਹਾਸਲ ਕਰ ਸਕੇ ਜੋ ਸਭ ਤੋਂ ਵਧੀਆ ਚੀਜ਼ ਹੈ।

More News

NRI Post
..
NRI Post
..
NRI Post
..