ਕੈਪਟਨ ਵੱਲੋਂ ਈਦ ਦਾ ਤੋਹਫ਼ਾ: ਮਾਲੇਰ ਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਇਆ

by vikramsehajpal

ਮਾਲੇਰ ਕੋਟਲਾ (ਦੇਵ ਇੰਦਰਜੀਤ) -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਈਦ-ਉਲ-ਫ਼ਿਤਰ ’ਤੇ ਮਾਲੇਰ ਕੋਟਲਾ ਨੂੰ ਰਾਜ ਦਾ 23ਵਾਂ ਜ਼ਿਲ੍ਹਾ ਬਣਾ ਦਿੱਤਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਮਾਲੇਰ ਕੋਟਲਾ ਲਈ ਕਈ ਯੋਜਨਾਵਾਂ ਦਾ ਐਲਾਨ ਕੀਤਾ। ਈਦ ’ਤੇ ਲੋਕਾਂ ਨੂੰ ਵਧਾਈ ਦੇਣ ਲਈ ਰਾਜ ਪੱਧਰ ’ਤੇ ਆਨਲਾਈਨ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨੇ ਮਾਲੇਰ ਕੋਟਲਾ ਲਈ 500 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ, ਲੜਕੀਆਂ ਦਾ ਕਾਲਜ, ਨਵਾਂ ਬੱਸ ਅੱਡਾ ਤੇ ਮਹਿਲਾ ਥਾਣਾ ਬਣਾਉਣ ਦਾ ਐਲਾਨ ਕੀਤਾ। ਮਾਲੇਰ ਕੋਟਲਾ ਵਿੱਚ ਮੁਸਲਮਾਨਾਂ ਦੀ ਬਹੁਗਿਣਤੀ ਹੈ ਤੇ ਇਹ ਹੁਣ ਤੱਕ ਸੰਗਰੂਰ ਦਾ ਹਿੱਸਾ ਸੀ। ਸੰਗਰੂਰ ਹੈੱਡਕੁਆਰਟਰ ਇਸ ਤੋਂ 35 ਕਿਲੋਮੀਟਰ ਦੂਰ ਹੈ। ਨਵੇਂ ਜ਼ਿਲ੍ਹੇ ਦਾ ਐਲਾਨ ਕਰਦਿਆਂ ਕੈਪਟਨ ਨੇਕ ਕਿਹਾ ਕਿ ਉਨ੍ਹਾਂ ਨੇ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰ ਦਿੱਤਾ ਹੈ। ਮਾਲੇਰ ਕੋਟਲਾ ਜ਼ਿਲ੍ਹੇ ਵਿੱਚ ਮਾਲੇਰ ਕੋਟਲਾ ਸ਼ਹਿਰ, ਅਮਰਗੜ੍ਹ ਤੇ ਅਹਿਮਦਗੜ੍ਹ ਆਉਣਗੇ। 

More News

NRI Post
..
NRI Post
..
NRI Post
..