ਬੇਸਿੱਟਾ ਰਹੀ ਕੈਪਟਨ -ਸਿੱਧੂ ਦੀ ਕੌਫ਼ੀ ਮੀਟਿੰਗ

by vikramsehajpal

ਚੰਡੀਗੜ੍ਹ,(ਦੇਵ ਇੰਦਰਜੀਤ) :“ਕੌਫ਼ੀ ” ’ਤੇ ਹੋਈ ਮੀਟਿੰਗ ਨਾਲ ਭਾਵੇਂ ਫ਼ਿਰ ਤੋਂ ਸਿੱਧੂ ਨੂੰ ਝੰਡੀ ਵਾਲੀ ਕਾਰ ਮਿਲਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ ।ਕੈਬਨਿਟ ਮੰਤਰੀ ਨੂੰ ਲੈ ਕੇ ਦੋਵੇਂ ਆਗੂਆਂ ਦਰਮਿਆਨ ਕੋਈ ਫਾਈਨਲ ਤੇ ਖਾਸ ਗੱਲ ਨਹੀਂ ਹੋਈ। ਦੋਵੇਂ ਆਗੂਆਂ ਵਿਚਕਾਰ ਕਰੀਬ ਅੱਧਾ ਘੰਟਾ ਗੱਲਬਾਤ ਹੋਈ ਹੈ। ਦੋਵਾਂ ਆਗੂਆਂ ਨੇ ਹੱਥ ਜਰੂਰ ਮਿਲਾਇਆ ਪਰ ਅਜੇ ਗਲ਼ੇ ਲੱਗਕੇ ਨਹੀਂ ਮਿਲੇ। ਸਿਆਸੀ ਮਾਹਿਰ ਨਵਜੋਤ ਸਿੱਧੂ ਵਲੋਂ ਕੀਤੇ ਗਏ ਟਵੀਟ ਅਤੇ ਉਸਦੀ ਸੁਪਤਨੀ ਡਾ ਨਵਜੋਤ ਸਿੱਧੂ ਵਲੋਂ ਦਿੱਤੇ ਬਿਆਨ ਨੂੰ ਮੀਟਿੰਗ ਦੇ ਬੇਸਿੱਟਾ ਹੋਣ ਅਤੇ ਨਵਜੋਤ ਸਿੱਧੂ ਵਲੋਂ ਕੈਬਨਿਟ ਮੰਤਰੀ ਨਾ ਬਣਨ ਵਜੋਂ ਜੋੜਕੇ ਦੇਖ ਰਹੇ ਹਨ। ਸਿਆਸੀ ਮਾਹਿਰ ਨਵਜੋਤ ਸਿੱਧੂ ਦੇ ਟਵੀਟ “ ਅਜ਼ਾਦ ਰਹੋ ਵਿਚਾਰੋ ਸੇ ਲੇਕਿਨ ਬੰਨੇ ਰਹੋ ਸੰਸਕਾਰੋ ਸੇ ਤਾਂ ਕਿ ਆਸ ਔਰ ਵਿਸ਼ਵਾਸ਼ ਰਹੇ ਕਿਰਦਾਰੋ ਪੇ ”।

ਅੱਜ ਉਨ੍ਹਾਂ ਦੀ ਪਤਨੀ ਡਾ ਨਵਜੋਤ ਸਿੱਧੂ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਇਕ ਸਾਲ ਆਪਣੀ ਕਾਬਲੀਅਤ ਦਿਖਾਉਣ ਲਈ ਕਾਫ਼ੀ ਨਹੀਂ ਹੈ। ਜਿਸਤੋਂ ਸਪਸ਼ਟ ਹੁੰਦਾ ਹੈ ਕਿ ਨਵਜੋਤ ਸਿੱਧੂ ਕੈਬਨਿਟ ਮੰਤਰੀ ਬਣਨ ਦਾ ਇਛੁੱਕ ਨਹੀਂ ਹੈ। ਪਿਛਲੇ ਦਿਨਾਂ ਦੌਰਾਨ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਦੀਆਂ ਕਨਸੋਆ, ਚਰਚਾਵਾਂ ਵੀ ਚੱਲੀਆਂ ਸਨ ਤਾਂ ਕਾਂਗਰਸ ਦੇ ਕਈ ਵੱਡੇ ਆਗੂਆਂ ਨੇ ਅਗਲੀਆਂ ਚੋਣਾਂ ਫਿਰ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜ੍ਹਨ ਦੇ ਬਿਆਨ ਦਾਗ ਦਿੱਤੇ ਸਨ। ਜਦੋਂ ਕਿ ਦੂਜੇ ਪਾਸੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਕਈ ਵਾਰ ਇਹ ਕਹਿ ਚੁੱਕੇ ਹਨ ਕਿ ਕਾਂਗਰਸ ਨੂੰ ਨਵਜੋਤ ਸਿੱਧੂ ਦੀ ਸ਼ਕਤੀ ਦਾ ਫਾਇਦਾ।