ਕੈਪਟਨ ਦੇ ਹਾਈਕਮਾਨ ਨੂੰ ਅਲਟੀਮੇਟਮ, ਸਿੱਧੂ ਦਾ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ

by mediateam

ਚੰਡੀਗੜ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਸ਼ਿਕੰਜਾ ਕਸ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਖਿੱਚੋਤਾਣ ਹੁਣ ਫ਼ੈਸਲਾਕੁੰਨ ਮੋੜ 'ਤੇ ਪੁੱਜ ਗਈ ਹੈ। ਕੈਪਟਨ ਅਮਰਿੰਦਰ ਸਿੰਘ ਸਿੱਧੂ 'ਤੇ ਹੁਣ ਸਿੱਧੇ ਐਕਸ਼ਨ ਲੈਣ ਦੇ ਮੂਡ 'ਚ ਆ ਗਏ ਹਨ। ਕੈਪਟਨ ਨੇ ਕਾਂਗਰਸ ਹਾਈਕਮਾਨ ਨੂੰ ਵੀ ਅਲਟੀਮੇਟਮ ਜਾਰੀ ਕਰ ਦਿੱਤਾ ਹੈ ਕਿ ਸਿੱਧੂ ਦਾ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਨ ਨੂੰ ਆਖ ਦਿੱਤਾ ਹੈ ਕਿ ਸਿੱਧੂ ਜਾਂ ਤਾਂ ਆਪਣਾ ਨਵਾਂ ਵਿਭਾਗ ਜੁਆਇੰਨ ਕਰੇ ਜਾਂ ਫਿਰ ਉਹ ਆਪਣੀ ਥਾਂ ਨਵਾਂ ਮੰਤਰੀ ਬਣਾਏ। ਸਿੱਧੂ ਤੇ ਉਨ੍ਹਾਂ ਦੇ ਕਰੀਬੀਆਂ ਤੇ ਵਿਜੀਲੈਂ ਸਦਾ ਘੇਰਾ ਵੀ ਕਸ ਸਕਦਾ ਹੈ। 

ਸਿੱਧੂ ਦੇ ਸਥਾਨਕ ਸਰਕਾਰਾਂ ਮੰਤਰੀ ਰਹਿੰਦੇ ਹੋਏ ਮਹੱਤਵਪੂਰਨ ਪ੍ਰਾਜੈਕਟਾਂ ਦੇ ਅਲਾਟਮੈਂਟ 'ਚ ਬਹੁਤ ਜ਼ਿਆਦਾ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਹਨ। ਵਿਜੀਲੈਂਸ ਬਿਊਰੋ ਨੇ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੱਸਿਆ ਜਾਂਦਾ ਹੈ ਕਿ ਇਸ 'ਚ ਨਿਸ਼ਾਨੇ 'ਤੇ ਸਿੱਧੂ ਦੇ ਕੁਝ ਕਰੀਬੀ ਹਨ। ਦੱਸਣਾ ਬਣਦਾ ਹੈ ਕਿ ਕੈਬਨਿਟ 'ਚ ਮੰਤਰੀਆਂ ਦੇ ਵਿਭਾਗਾਂ 'ਚ ਬਦਲਾਅ ਦੇ 19 ਦਿਨਾਂ ਬਾਅਦ ਵੀ ਸਿੱਧੂ ਨੇ ਬਿਜਲੀ ਮੰਤਰੀ ਦੇ ਰੂਪ 'ਚ ਕਾਰਜਭਾਰ ਨਹੀਂ ਸੰਭਾਲਿਆ ਹੈ। ਇਸ ਸਮੇਂ ਪੰਜਾਬ 'ਚ ਝੋਨੇ ਦੀ ਲਵਾਈ ਦਾ ਸੀਜ਼ਨ ਜ਼ੋਰਾਂ 'ਤੇ ਚੱਲ ਰਿਹਾ ਹੈ ਤੇ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ ਅਜਿਹੇ 'ਚ ਬਿਜਲੀ ਮਹਿਕਮੇ 'ਚ ਮੰਤਰੀ ਦਾ ਹੋਣਾ ਜ਼ਰੂਰੀ ਹੈ ਪਰ ਸਿੱਧੂ ਵਿਭਾਗ ਤੋਂ ਦੂਰੀ ਬਣਾਈ ਬੈਠੇ ਹਨ।

ਦੱਸਿਆ ਜਾ ਰਿਹਾ ਹੈ ਕਿ ਬਿਜਲੀ ਵਿਭਾਗ ਦੇ ਅਧਿਕਾਰੀ ਲਗਾਤਾਰ ਸਿੱਧੂ ਨਾਲ ਸੰਪਰਕ ਕਰ ਰਹੇ ਹਨ ਤਾਂ ਕਿ ਉਨ੍ਹਾਂ ਫਾਈਲਾਂ ਭੇਜੀਆਂ ਜਾ ਸਕਣ ਪਰ ਉਹ ਕੋਈ ਜਾਵਬ ਨਹੀਂ ਦੇ ਰਹੇ ਹਨ ਪਤਾ ਲੱਗਾ ਕਿ ਵਿਭਾਗ ਨੇ ਹੁਣ ਫਾਈਲਾਂ ਮੁੱਖ ਮੰਤਰੀ ਕੋਲ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੁੱਖ ਮੰਤਰੀ ਨੇ ਇਨ੍ਹਾਂ ਫਾਈਲਾਂ ਦਾ ਨਿਪਟਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ।

More News

NRI Post
..
NRI Post
..
NRI Post
..