ਅਫਗਾਨਿਸਤਾਨ ਦੇ ਕਾਬੁਲ ਵਿੱਚ ਭਿਆਨਕ ਬੰਬ ਧਮਾਕਾ – 7 ਲੋਕਾਂ ਦੀ ਮੌਤ

by

ਕਾਬੁਲ , 13 ਨਵੰਬਰ ( NRI MEDIA )

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਭਿਆਨਕ ਬੰਬ ਧਮਾਕਾ ਹੋਣ ਦੀ ਖ਼ਬਰ ਹੈ, ਧਮਾਕਾ ਇਕ ਵਿਸਫੋਟ ਨਾਲ ਭਰੀ ਕਾਰ ਵਿਚ ਹੋਇਆ, ਇਸ ਧਮਾਕੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ ਹਨ , ਗ੍ਰਹਿ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।


ਧਮਾਕੇ ਬਾਰੇ ਜਾਣਕਾਰੀ ਦਿੰਦੇ ਹੋਏ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਕਿਹਾ, ‘ਧਮਾਕਾ ਕਾਬੁਲ ਸ਼ਹਿਰ ਦੇ ਕਸਬਾ ਖੇਤਰ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 7:25 ਵਜੇ ਹੋਇਆ ,ਪੀੜਤ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ, ਇਸ ਧਮਾਕੇ ਨਾਲ ਖੇਤਰ ਦੇ ਕਈ ਵਾਹਨ ਨੁਕਸਾਨੇ ਗਏ ਹਨ ਫਿਲਹਾਲ ਹਾਲੇ ਤੱਕ ਕਿਸੇ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਜ਼ਿਕਰਯੋਗ ਹੈ ਕਿ ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਅਫਗਾਨਿਸਤਾਨ ਦੀ ਸਰਕਾਰ ਨੇ ਤਿੰਨ ਤਾਲਿਬਾਨ ਅੱਤਵਾਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ ਹੈ, ਇਨ੍ਹਾਂ ਅੱਤਵਾਦੀਆਂ ਵਿਚੋਂ ਇਕ ਅੱਤਵਾਦੀ ਹੱਕਾਨੀ ਨੈੱਟਵਰਕ ਸਮੂਹ ਨਾਲ ਸਬੰਧਤ ਹੈ ,ਉਸ ਦੀ ਰਿਹਾਈ ਅਮਰੀਕੀ ਅਤੇ ਇੱਕ ਆਸਟਰੇਲੀਆਈ ਪ੍ਰੋਫੈਸਰ ਨੂੰ ਰਿਹਾ ਕਰਨ ਲਈ ਕੀਤੀ ਗਈ ਹੈ , ਇਹ ਜਾਣਕਾਰੀ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਮੰਗਲਵਾਰ ਨੂੰ ਦਿੱਤੀ ਸੀ ।

More News

NRI Post
..
NRI Post
..
NRI Post
..