ਕੈਰੀ ਸਾਇਮੰਡਸ ਬੋਰਿਸ ਜੌਹਨਸਨ ਨੇ ਰਾਤੋ-ਰਾਤ ਕੀਤਾ ਵਿਆਹ

by vikramsehajpal

ਲੰਡਨ (ਦੇਵ ਇੰਦਰਜੀਤ) : ਵਿਆਹ ਤੋਂ ਬਾਅਦ ਕੈਰੀ ਸਾਈਮੰਡਸ ਨੇ ਆਪਣੇ ਨਾਂ ਅੱਗੇ ਜੌਨਸਨ ਲਗਾ ਲਿਆ ਹੈ। ਕੈਰੀ ਇਸ ਵਿਆਹ ਤੋਂ ਬੇਹੱਦ ਖੁਸ਼ ਹੈ। ਉਸ ਨੇ ਇਸ ਖਾਸ ਮੌਕੇ 2,870 ਪਾਊਂਡ ਕੀਮਤ (2,94,670.36 ਰੁਪਏ) ਵਾਲੀ ਡਰੈੱਸ (Wedding Dress) ਪਹਿਣੀ। ਹਾਲਾਂਕਿ, ਉਸ ਨੇ ਏਨੀ ਮਹਿੰਗੀ ਡਰੈੱਸ ਖਰੀਦਣ ਦੀ ਬਜਾਏ ਉਸ ਨੂੰ ਕਿਰਾਏ 'ਤੇ ਲਿਆ। ਡਿਜ਼ਾਈਨਰ ਕ੍ਰਿਸਟੋਸ ਕੋਸਟਾਰੇਲੋਸ ਵੱਲੋਂ ਡਿਜ਼ਾਈਨ ਕੀਤੀ ਗਈ ਇਹ ਡਰੈੱਸ ਉਸ ਨੂੰ ਸਿਰਫ਼ 45 ਪਾਊਂਡ (ਕਰੀਬ ਸਾਢੇ ਚਾਰ ਹਜ਼ਾਰ) 'ਚ ਮਿਲ ਗਈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ (British Prime Minister Boris Johnson) ਨੇ ਆਪਣੀ ਮੰਗੇਤਰ ਕੈਰੀ ਸਾਈਮੰਡਸ (Carrie Symonds) ਨਾਲ ਚੁੱਪ-ਚੁਪੀਤੇ ਵਿਆਹ ਕਰ ਲਿਆ ਹੈ। 56 ਸਾਲਾ ਜੌਨਸਨ ਨੇ ਵੈਸਟਮਿੰਸਟਰ ਕੈਥਰੇਡ 'ਚ ਸ਼ਨਿਚਰਵਾਰ ਨੂੰ ਇਕ ਗੁਪਤ ਸਮਾਗਮ 'ਚ 33 ਸਾਲਾ ਕੈਰੀ ਨਾਲ ਵਿਆਹ ਕਰਵਾਇਆ। ਕੋਰੋਨਾ ਸੰਕਟ ਨੂੰ ਦੇਖਦੇ ਹੋਏ ਦੋਵਾਂ ਨੇ ਫਿਲਹਾਲ ਹਨੀਮੂਨ ਟਾਲ ਦਿੱਤਾ ਹੈ। ਵਿਆਹ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਬਲੈਕ ਸੂਟ ਤੇ ਉਨ੍ਹਾਂ ਦੀ ਪਤਨੀ ਸਫੈਦ ਡਰੈੱਸ ਵਿਚ ਨਜ਼ਰ ਆ ਰਹੀ ਹੈ। ਇਸ ਡਰੈੱਸ ਦੀ ਚਰਚਾ ਪੂਰੀ ਬ੍ਰਿਟੇਨ 'ਚ ਹੋ ਰਹੀ ਹੈ ਕਿਉਂਕਿ ਇਸ ਦੀ ਕੀਮਤ 2,870 ਪਾਊਂਡ ਯਾਨੀ ਕਰੀਬ ਤਿੰਨ ਲੱਖ ਰੁਪਏ ਹੈ। ਬੋਰਿਸ ਜੌਨਸਨ ਦੇ ਆਪਣੀ ਦੂਸਰੀ ਪਤਨੀ ਕਿਊਸੀ ਮਰੀਨਾ ਵ੍ਹੀਲਰ ਤੋਂ ਚਾਰ ਬੱਚੇ ਹਨ। ਉਹ ਵਿਆਹ ਵਿਚ ਸ਼ਰੀਕ ਨਹੀਂ ਹੋਈ।