ਅਦਾਕਾਰਾ ਸਨੀ ਲਿਓਨੀ ਖ਼ਿਲਾਫ਼ ਧਾਰਾ 420 ਤਹਿਤ ਕੇਸ ਦਰਜ

by vikramsehajpal

ਤਿਰੂਵਨੰਤਪੁਰਮ (ਦੇਵ ਇੰਦਰਜੀਤ)- ਬੌਲੀਵੁੱਡ ਅਦਾਕਾਰਾ ਸਨੀ ਲਿਓਨੀ ਖ਼ਿਲਾਫ਼ ਇੱਥੇ ਧੋਖਾਧੜੀ ਦਾ ਇੱਕ ਕੇਸ ਦਰਜ ਕੀਤਾ ਗਿਆ ਹੈ। ਇੱਕ ਕੰਪਨੀ ਨੇ ਸ਼ਿਕਾਇਤ ’ਚ ਕਿਹਾ ਕਿ ਸਨੀ ਲਿਓਨੀ ਨੇ 2019 ’ਚ ਵੈਲੇਨਟਾਈਨ ਡੇਅ ਮੌਕੇ ਰੱਖੇ ਇੱਕ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਲੱਗਪਗ 29 ਲੱਖ ਰੁਪਏ ਲਏ, ਪਰ ਉਹ ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋਈ।

ਪੁਲੀਸ ਸੂਤਰਾਂ ਮੁਤਾਬਕ ਕੋਚੀ ਅਪਰਾਧ ਸ਼ਾਖਾ ਯੂਨਿਟ ਨੇ ਸਨੀ ਲਿਓਨੀ ਤੋਂ ਪੁੱਛ-ਪੜਤਾਲ ਕੀਤੀ ਅਤੇ ਉਸ ਦੇ ਬਿਆਨ ਵੀ ਦਰਜ ਕੀਤੇ ਗਏ। ਉਹ ਇੱਥੋਂ ਨੇੜੇ ਪੂਵਰ ਰਿਜ਼ੌਰਟ ’ਚ ਆਈ ਹੋਈ ਸੀ। ਪੁਲੀਸ ਨੇ ਦੱਸਿਆ, ‘ਸ਼ਿਕਾਇਤ ਦੇ ਆਧਾਰ ’ਤੇ ਸਨੀ ਲਿਓਨੀ ਖ਼ਿਲਾਫ਼ ਧਾਰਾ 420 ਤਹਿਤ ਕੇਸ ਦਰਜ ਕੀਤਾ ਗਿਆ ਅਤੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।’

More News

NRI Post
..
NRI Post
..
NRI Post
..