ਟੇਸਲਾ ਦੇ ਮਾਲਕ ਐਲਨ ਮਸਕ ਉੱਤੇ ਭਾਰਤੀ ਵਿਦਿਆਰਥੀ ਵਲੋਂ ਮਾਣਹਾਨੀ ਦਾ ਮੁਕੱਦਮਾ ਦਰਜ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਧਰਤੀ ਦੇ ਸਭ ਤੋਂ ਅਮੀਰ ਅਰਬਪਤੀ ਅਤੇ ਟੇਸਲਾ ਕੰਪਨੀ ਦੇ ਮਾਲਕ ਐਲਨ ਮਸਕ ਦੀ ਇਕ ਭਾਰਤੀ ਵਿਦਿਆਰਥੀ ਨਾਲ ਭਾਰੀ ਵਿਵਾਦ ਚਲ ਰਿਹਾ ਹੈ। ਐਲਨ ਮਸਕ ਉੱਤੇ ਭਾਰਤੀ ਵਿਦਿਆਰਥੀ ਰਣਦੀਪ ਹੋਤੀ ਵਲੋਂ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਟੈੱਸਲਾ ਦੇ ਮਾਲਕ ਨੂੰ ਪਹਿਲੇ ਗੇੜ ਵਿਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਰਣਦੀਪ ਹੋਤੀ ਅਮਰੀਕਾ ਦੇ ਮਿਸ਼ੀਗਨ ਯੂਨੀਵਰਸਿਟੀ ਵਿਚ ਗ੍ਰੈਜੂਏਟ ਵਿਦਿਆਰਥੀ ਹੈ।

ਰਣਦੀਪ ਹੋਤੀ ਦੀ ਸੁਣਵਾਈ ਵੇਲੇ, ਕੈਲੀਫੋਰਨੀਆ ਦੇ ਇਕ ਜੱਜ ਨੇ ਮਸਕ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਉਸਦਾ ਕੇਸ ਬੇਬੁਨਿਆਦ ਸੀ ਅਤੇ ਅਰਬਪਤੀ ਉੱਦਮੀ ਦੀ ਵਿਅਕਤੀ ਦੀ ਆਜ਼ਾਦੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਮੰਨਿਆ ਗਿਆ। ਰਣਦੀਪ ਹੋਤੀ ਟਵਿੱਟਰ ’ਤੇ ’’ਸਕਸਬੂਸ਼ਕਾ’’ ਦੇ ਨਾਂ ਹੇਠ ਐਕਟਿਵ ਹੈ। ਰਣਦੀਪ ਦੋ ਸਾਲ ਪਹਿਲਾਂ ਦੋ ਘਟਨਾਵਾਂ ਤੋਂ ਬਾਅਦ ਐਲਨ ਮਸਕ ਦੀਅਾਂ ਨਜ਼ਰਾਂ ਵਿਚ ਆਏ ਸਨ। ਰਣਦੀਪ ਨੇ ਦੋਵਾਂ ਮਾਮਲਿਆਂ ਵਿਚ ਦਾਅਵਾ ਕੀਤਾ ਕਿ ਉਸਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ।