ਤਸਵੀਰਾਂ ਦੇ ਆਧਾਰ ’ਤੇ ਲੜਕੀ ਨੂੰ ਡਰਾ-ਧਮਕਾ ਕੇ ਸਰੀਰਕ ਸਬੰਧ ਬਣਾਉਣ ਦੇ ਮਾਮਲੇ ’ਚ 3 ’ਤੇ ਕੇਸ ਦਰਜ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰੀਦਕੋਟ ਦੇ ਇਕ ਪਰਿਵਾਰ ਦੀ ਕੁੜੀ ਦੀਆਂ ਤਸਵੀਰਾਂ ਨੂੰ ਐਡਿਟ ਕਰਕੇ ਅਤੇ ਫਿਰ ਅਸ਼ਲੀਲ ਢੰਗ ਨਾਲ ਤਿਆਰ ਕਰਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ’ਚ ਸਥਾਨਕ ਥਾਣਾ ਸਿਟੀ ਵਿਖੇ ਫਾਜ਼ਿਲਕਾ ਨਿਵਾਸੀ ਆਨੰਦ ਮਲਹੋਤਰਾ ਸਮੇਤ 3 ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੂੰ ਕੀਤੀ ਗਈ ਸ਼ਿਕਾਇਤ ਵਿਚ ਪਰਿਵਾਰਕ ਨੇ ਦੋਸ਼ ਲਗਾਇਆ ਕਿ ਉਸਦੀ ਲੜਕੀ ਨਾਲ ਪੜ੍ਹਦੇ ਆਨੰਦ ਮਲਹੋਤਰਾ ਨੇ ਉਸਦੀਆਂ ਤਸਵੀਰਾਂ ਐਡਿਟ ਕਰ ਕੇ ਅਸ਼ਲੀਲ ਢੰਗ ਨਾਲ ਬਣਾ ਲਈਆਂ।

ਇਨ੍ਹਾਂ ਤਸਵੀਰਾਂ ਦੇ ਆਧਾਰ ’ਤੇ ਕੁੜੀ ਨੂੰ ਡਰਾ-ਧਮਕਾ ਕੇ ਸਰੀਰਕ ਸਬੰਧ ਬਣਾਏ ਅਤੇ ਉਸਨੂੰ ਬਲੈਕਮੇਲ ਵੀ ਕੀਤਾ ਗਿਆ। ਜਿਸ ’ਚ ਆਨੰਦ ਮਲਹੋਤਰਾ ਦੀ ਮਾਂ ਅਤੇ ਭੈਣ ਦਾ ਵੀ ਪੂਰਾ ਹੱਥ ਹੈ। ਇਸ ਸ਼ਿਕਾਇਤ ਤਿੰਨਾਂ ਖ਼ਿਲਾਫ ਕੇਸ ਦਰਜ ਕਰਕੇ ਪੁਲਸ ਵਲੋਂ ਅਗਲੀ ਕਾਰਵਾਈ ਜਾਰੀ ਹੈ।

More News

NRI Post
..
NRI Post
..
NRI Post
..