ਸਾਬਕਾ ਕ੍ਰਿਕਟ ਖਿਡਾਰੀ ਵਿਨੋਦ ਕਾਂਬਲੀ ਖਿਲਾਫ ਮਾਮਲਾ ਦਰਜ਼, ਜਾਣੋ ਪੂਰੀ ਖ਼ਬਰ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਵਿਨੋਦ ਕਾਂਬਲੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਵਿਨੋਦ ਕਾਂਬਲੀ ਦੀ ਪਤਨੀ ਨੇ ਉਨ੍ਹਾਂ ਖ਼ਿਲਾਫ਼ ਕੁੱਟਮਾਰ ਨੂੰ ਲੈ ਕੇ ਮੁੰਬਈ ਦੇ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ਼ ਕਰਵਾਈ ਹੈ। ਖਿਡਾਰੀ ਵਿਨੋਦ ਦੀ ਪਤਨੀ ਨੇ ਦੋਸ਼ ਲਗਾਏ ਕਿ ਉਸਨੇ ਸ਼ਰਾਬ ਦੇ ਨਸ਼ੇ 'ਚ ਉਹਨਾਂ ਨਾਲ ਦੁਰਵਿਵਹਾਰ ਤੇ ਕੁੱਟਮਾਰ ਕੀਤੀ। ਫਿਲਹਾਲ ਪੁਲਿਸ ਵਲੋਂ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਵਿਨੋਦ ਦੀ ਪਤਨੀ ਨੇ ਕਿਹਾ ਕਿ ਵਿਨੋਦ ਨੇ ਰੋਟੀ ਬਣਾਉਣ ਵਾਲਾ ਭਾਂਡਾ ਉਸ 'ਤੇ ਸੁੱਟ ਦਿੱਤਾ ।ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗ ਗਿਆ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਵਿਨੋਦ ਦੀ ਪਤਨੀ ਨੇ ਹਸਪਤਾਲ 'ਚ ਆਪਣਾ ਇਲਾਜ਼ ਕਰਵਾਇਆ ਸੀ ।ਇਸ ਤੋਂ ਬਾਅਦ ਉਹ ਥਾਣੇ 'ਚ ਸ਼ਿਕਾਇਤ ਦਰਜ਼ ਕਰਵਾਉਣ ਆਈ । ਜ਼ਿਕਰਯੋਗ ਹੈ ਕਿ ਸ਼ਰਾਬ ਦੇ ਨਸ਼ੇ 'ਚ ਆਪਣੀ ਕਾਰ ਨਾਲ ਹੋਰ ਵਾਹਨ ਨੂੰ ਟੱਕਰ ਮਾਰਨ ਦੇ ਦੋਸ਼ 'ਚ ਪਹਿਲਾਂ ਵੀ ਪੁਲਿਸ ਨੇ ਵਿਨੋਦ ਨੂੰ ਗ੍ਰਿਫ਼ਤਾਰ ਕੀਤਾ ਸੀ ।