ਪਟਿਆਲਾ ਦੇ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਖਿਲਾਫ਼ ਮਾਮਲਾ ਦਰਜ, ਪੜ੍ਹੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ : ਪਟਿਆਲਾ ਸੈਂਟਰਲ ਜੇਲ੍ਹ ਮੁੜ ਵਿਵਾਦਾਂ 'ਚ ਘਿਰ ਗਈ ਹੈ। ਜੇਲ੍ਹ 'ਚ ਸ਼ਨਿੱਚਰਵਾਰ 11 ਵਜੇ ਇਕ ਹੋਮਗਾਰਡ ਨੂੰ ਕੁੱਟਮਾਰ ਦੀ ਘਟਨਾ ਸਾਹਮਣੇ ਆਈ। ਸਰਕਾਰੀ ਰਜਿੰਦਰਾ ਹਸਪਤਾਲ 'ਚ ਦਾਖਲ ਹੋਮਗਾਰਡ ਨੇ ਜੇਲ੍ਹ ਸੁਪਰਡੈਂਟ ਉੱਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ।

ਹਸਪਤਾਲ 'ਚ ਦਾਖ਼ਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਜੇਲ੍ਹ ਵਿਚ ਗਸ਼ਤ ਕਰ ਰਿਹਾ ਸੀ ਤਾਂ ਉਸ ਨੂੰ ਚੱਕਰ ਆਉਣ ਲੱਗ ਪਏ ਜਿਸ ਕਾਰਨ ਉਹ ਆਪਣੇ ਬੂਟ ਉਤਾਰ ਕੇ ਬੈਠ ਗਿਆ ਤਾ ਇਸ ਦੌਰਾਨ ਪੁੱਜੇ ਜੇਲ੍ਹ ਸੁਪਰਡੈਂਟ ਨੇ ਬਿਨ੍ਹਾਂ ਕੋਈ ਗੱਲਬਾਤ ਕੀਤੇ ਉਸ ਦੀ ਕੁੱਟਮਾਰ ਕੀਤੀ ਹੈ।ਪੁਲਿਸ ਸੁਪਰਡੈਂਟ ਸੁੱਚਾ ਸਿੰਘ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ।

More News

NRI Post
..
NRI Post
..
NRI Post
..